ਮੁਕੇਰੀਆ ਫੜਿਆ ਸ਼ੱਕੀ ਪਨੀਰ ਦਾ ਜ਼ਖੀਰਾ; 700 ਕਿਲੋ ਸ਼ੱਕੀ ਪਨੀਰ ਕੀਤਾ ਬਰਾਮਦ

0
57

ਹੁਸ਼ਿਆਰਪੁਰ ਦੀ ਫੂਡ ਸੇਫਟੀ ਟੀਮ ਨੇ ਨਾਕੇਬੰਦੀ ਦੌਰਾਨ ਸ਼ੱਕੀ ਪਨੀਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੇ ਸਪੈਸ਼ਲ ਨਾਕੇਬੰਦੀ ਦੌਰਾਨ ਹਰਿਆਣਾ ਤੋਂ ਆਈ ਇਕ ਗੱਡੀ ਨੂੰ ਫੜ ਕੇ ਉਸ ਵਿਚੋਂ ਸਾਢੇ 7 ਕੁਇੰਟਲ ਦੇ ਕਰੀਬ ਸ਼ੱਕੀ ਪਨੀਰ ਬਰਾਮਦ ਕੀਤਾ ਐ। ਵਿਭਾਗ ਨੇ ਸ਼ੱਕੀ ਪਨੀਰ ਨੂੰ ਕੋਲਡ ਸਟੋਰ ਵਿਚ ਰੱਖ ਕੇ ਇਸ ਦੇ ਸੈਂਪਲ ਜਾਂਚ ਲਈ ਲਿਬਾਰਟਰੀ ਵਿਚ ਭੇਜ ਦਿੱਤਾ ਨੇ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਕੁਮਾਰ ਭਾਟੀਆ ਦੇ ਦੱਸਣ ਮੁਤਾਬਕ ਜਾਂਚ ਰਿਪੋਰਟ ਆਉਣ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੋਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕਮੁਰ ਨੇ ਦੱਸਿਆ ਕਿ ਜਿਲੇ ਦੇ  ਲੋਕਾਂ ਨੂੰ ਸਾਫ ਸੁਥਰੇ ਖਾਦ ਪਦਾਰਥ  ਮੁਹੀਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ ਪਿਛਲੇ ਕਈ ਦਿਨਾ ਤੋ ਇਹ ਸ਼ਿਕਾਇਤ ਆ ਰਹੀ ਸੀ ਕਿ ਨਾਲ ਦੇ ਜਿਲਿਆ ਅਤੇ ਰਾਜਾ  ਵਿੱਚੋ ਲਗਾਤਾਰ ਪਨੀਰ ਦੀਆ ਗੱਡੀਆ ਮੁਕੇਰੀਆ ਵਿੱਚੋ ਘਟੀਆ ਦਰਜੇ ਦਾ ਪਨੀਰ ਸਪਲਾਈ ਹੋ ਰਿਹਾ  ਇਸ ਦੇ ਚਲਦਿਆ ਅੱਜ ਮੁਕੇਰੀਆ ਬੱਸ ਸਟੈਡ ਦੇ ਨਜਦੀਕ ਪਹਿਲਾ ਹੀ ਫੂਡ ਸੇਫਟੀ ਟੀਮ ਨਾਕਾ ਲਾ ਕੇ ਖੜੀ ਸੀ। ਇਸੇ ਦੌਰਾਨ ਟੀਮ ਵੱਲੋਂ ਹਰਿਆਣਾ ਨੰਬਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 7 ਕਵਿੰਟਲ ਸ਼ੱਕੀ ਪਨੀਰ ਫੜਿਆ ਗਿਆ ਐ। ਟੀਮ ਨੇ ਪਨੀਰ ਦੇ ਸੈਪਲ ਲੈ ਕੇ ਲੈਬਰਟੋਰੀ ਨੂੰ ਭੇਜ ਦਿੱਤੇ ਗਏ ਹਨ।

LEAVE A REPLY

Please enter your comment!
Please enter your name here