ਪੰਜਾਬ ਪਟਿਆਲਾ ਫਾਇਰ ਸਟੇਸ਼ਨ ਨੂੰ ਸਰਕਾਰ ਦਾ ਤੋਹਫਾ; ਸਟੇਸ਼ਨ ਨੂੰ ਮਿਲੀਆਂ ਨਵੀਆਂ ਅੱਗ ਬੁਝਾਊ ਗੱਡੀਆਂ; By admin - October 15, 2025 0 54 Facebook Twitter Pinterest WhatsApp ਪੰਜਾਬ ਸਰਕਾਰ ਨੇ ਪਟਿਆਲਾ ਦੇ ਫਾਇਰ ਸਟੇਸ਼ਨ ਨੂੰ ਵੱਡਾ ਤੋਹਫਾ ਦਿੱਤਾ ਐ। ਸਰਕਾਰ ਨੇ ਫਾਇਰ ਸਟੇਸ਼ਨ ਨੂੰ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਨੇ। ਇਨ੍ਹਾਂ ਵਿਚ ਇਕ ਗੱਡੀ 14 ਹਜ਼ਾਰ ਲੀਟਰ ਸਮਰੱਥਾ ਦੀ ਗੱਡੀ ਵੀ ਸ਼ਾਮਲ ਐ। ਇਸ ਤੋਂ ਇਲਾਵਾ ਇਕ 500 ਲੀਡਰ ਪਾਣੀ ਵਾਲੀ ਸਪੈਸ਼ਲ ਗੱਡੀ ਵੀ ਮੁਹੱਈਆ ਕਰਵਾਈ ਗਈ ਐ। ਇਸ ਤੋਂ ਇਲਾਵਾ ਮੁਲਾਜਮਾਂ ਦੇ ਪਹਿਨਣ ਲਈ ਫਾਇਰ ਸੂਟ ਵੀ ਦਿੱਤੇ ਗਏ ਨੇ। ਇਸ ਤੋਂ ਇਲਾਵਾ ਅੱਗ ਬੁਝਾਉਣ ਲਈ ਵਰਤੋਂ ਵਿਚ ਆਉਣ ਵਾਲਾ ਹੋਰ ਸਾਜੋ-ਸਾਮਾਨ ਵੀ ਦਿੱਤਾ ਗਿਆ ਐ। ਅਧਿਕਾਰੀਆਂ ਦੇ ਦੱਸਣ ਮੁਤਾਬਕ ਪਹਿਲਾ ਵੀ ਫਾਇਰ ਸਟੇਸ਼ਨ ਕੋਲ 4 ਗੱਡੀਆਂ ਸੀ ਜਿਸ ਦੀ ਕਪੈਸਿਟੀ 4000 ਤੋਂ 4500 ਲੀਟਰ ਪਾਣੀ ਦੀ ਸੀ ਪਰ ਨਵੀਆਂ ਗੱਡੀਆਂ ਵਿੱਚ ਇੱਕ ਗੱਡੀ ਦੀ ਪਾਣੀ ਦੀ ਕਪੈਸਿਟੀ 14000 ਲੀਟਰ ਦੀ ਹੈ ਜਿਸ ਦੇ ਨਾਲ ਜਲਦੀ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਤਰਫ ਤੋਂ ਫਾਇਰ ਸਟੇਸ਼ਨ ਨੂੰ ਅੱਗ ਦੇ ਵਿੱਚ ਜਾਣ ਦੇ ਲਈ ਅਤੇ ਲੋਕਾਂ ਨੂੰ ਬਚਾਉਣ ਦੇ ਲਈ ਫਾਇਰ ਕਰਮਚਾਰੀਆਂ ਨੂੰ ਅੱਗ ਦੇ ਵਿੱਚ ਕੰਮ ਕਰਨ ਲਈ ਸੂਟ ਦਿੱਤੇ ਗਏ ਨੇ। ਇੱਕ ਵੱਡੀ ਲਾਈਟ ਦਿੱਤੀ ਗਈ ਹੈ ਜਿਸ ਦੇ ਨਾਲ ਰਾਤ ਹਨੇਰੇ ਵਿੱਚ ਜਦੋਂ ਕਿਤੇ ਵੀ ਅੱਗ ਲੱਗਦੀ ਹੈ ਤਾਂ ਉਸ ਸਮੇਂ ਆਸਾਨੀ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਧੂੰਏ ਨੂੰ ਬਾਹਰ ਕੱਢਣ ਵਾਲਾ ਉਪਕਰਨ ਵੀ ਮੁਹੱਈਆ ਕਰਵਾਇਆ ਗਿਆ ਐ।