ਪੰਜਾਬ ਬਟਾਲਾ ’ਚ ਪੀੜਤਾਂ ਨੂੰ ਮਿਲੇ ਸਾਂਸਦ ਸੁਖਜਿੰਦਰ ਰੰਧਾਵਾ; ਗੋਲੀ ਕਾਂਡ ਦੌਰਾਨ 2 ਦੀ ਮੌਤ ਤੇ 4 ਜਣੇ ਹੋਏ ਸੀ ਜ਼ਖਮੀ; ਸਾਂਸਦ ਰੰਧਾਵਾ ਵੱਲੋਂ ਘਟਨਾ ਦੀ ਸਖਤ ਸ਼ਬਦਾਂ ’ਚ ਨਿੰਦਾ By admin - October 13, 2025 0 47 Facebook Twitter Pinterest WhatsApp ਗੁਰਦਾਸਪੁਰ ਤੋਂ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅੱਜ ਹਲਕਾ ਬਟਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਤੇ ਦਿਨ ਵਾਪਰੇ ਗੋਲੀ ਕਾਂਡ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ। ਪਰਿਵਾਰ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਸਦ ਰੰਧਾਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਨੇ। ਉਨ੍ਹਾਂ ਕਿਹਾ ਕਿ ਘਟਨਾ ਵਿਚ ਦੋ ਨੌਜਵਾਨਾਂ ਦੀ ਮੌਤ ਤੇ 4 ਜਣੇ ਗੰਭੀਰ ਜ਼ਖਮੀ ਹੋਏ ਨੇ ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪੁਖਤਾ ਕਾਰਵਾਈ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਐ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਟਾਲਾ ਸ਼ਹਿਰ ਵਾਸੀਆਂ ਨੇ ਅਤਿਵਾਦ ਦਾ ਟਾਕਰਾ ਕੀਤਾ ਸੀ, ਉਸੇ ਤਰ੍ਹਾਂ ਹੁਣ ਬਣੇ ਹਾਲਾਤਾਂ ਨਾਲ ਸਿੱਝਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਇੱਥੋਂ ਦੇ ਲੋਕਾਂ ਨੇ ਅਤਿਵਾਦ ਖਿਲਾਫ ਲੜਾਈ ਲੜੀ ਸੀ ਉਸੇ ਤਰ੍ਹਾਂ ਗੈਂਗਸਟਰਵਾਦ ਤੇ ਅਮਨ ਕਾਨੂੰਨ ਵਿਵਸਥਾ ਲਈ ਲੜਾਈ ਲੜਣ ਦੀ ਲੋੜ ਐ। ਉਨ੍ਹਾਂ ਨੇ ਘਟਨਾ ਨੂੰ ਲੈ ਕੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਲਈ ਦਬਾਅ ਬਣਾਇਆ ਜਾ ਸਕੇ। ਦੱਸਣਯੋਗ ਐ ਕਿ ਬੀਤੇ ਦਿਨ ਬਟਾਲਾ ਵਿਖੇ ਵਾਪਰੇ ਗੋਲੀਕਾਂਡ ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ, ਜਿਨਾਂ ਵਿੱਚੋਂ ਇੱਕ ਬੁੱਲੇਵਾਲ ਅਤੇ ਇੱਕ ਬਟਾਲਾ ਨਾਲ ਸੰਬੰਧਿਤ ਸੀ ਅਤੇ 4 ਲੋਕ ਜਖ਼ਮੀ ਹੋਏ ਸਨ।