ਨਵਾਂ ਸ਼ਹਿਰ ’ਚ ਮਿਲਿਆ ਲਾਪਤਾ ਨੌਜਵਾਨ ਦਾ ਸੁਰਾਗ; ਪਰਵਾਸੀਆਂ ਘਰੋਂ ਮਿਲਿਆ ਲੈਪਟਾਪ ਤੇ ਹੋਰ ਸਾਮਾਨ; ਸਤਲੁਜ ਕੰਢੇ ਬਣੀਆਂ ਝੁੱਗੀਆਂ ’ਚੋਂ ਹੋਈ ਬਰਾਮਦਗੀ

0
15

ਲੁਧਿਆਣਾ ਤੋਂ ਲਾਪਤਾ ਨੌਜਵਾਨ ਦਾ ਸਾਮਾਨ ਨਵਾਂ ਸ਼ਹਿਰ ਦੇ ਪਿੰਡ ਬੇਗੋਵਾਲ ਨੇੜ ਸਤਲੁਜ ਦਰਿਆ ਦੇ ਬੰਨ੍ਹ ਤੇ ਬਣੀਆਂ  ਪਰਵਾਸੀਆਂ ਦੀਆਂ ਝੁੱਗੀਆਂ ਵਿਚੋਂ ਬਰਾਮਦ ਹੋਇਆ ਐ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਥਾਣ ਟਿੱਬਾ ਇਲਾਕੇ ਵਿਚੋਂ ਇਕ ਨੌਜਵਾਨ ਨਵਾਂ ਸ਼ਹਿਰ ਦੇ ਬੇਗੋਵਾਲ ਵਿਖੇ ਧਾਰਮਿਕ ਸਥਾਨਕ ਅੰਦਰ ਮੱਥਾ ਟੇਕਣ ਆਇਆ ਸੀ ਪਰ ਵਾਪਸ ਘਰ ਨਹੀਂ ਪਰਤਿਆਂ। ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਇੱਥੇ ਸਤਲੁਜ ਦਰਿਆ ਤੇ ਬਣੀਆਂ ਪਰਵਾਸੀਆਂ ਦੀ ਝੁੱਗੀਆਂ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਲਾਪਤਾ ਨੌਜਵਾਨ ਦੇ ਲੈਪਟਾਪ, ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਹੋ ਗਿਆ ਐ। ਪੁਲਿਸ ਵੱਲੋਂ ਪਰਵਾਸੀਆਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਐ।
ਜਾਣਕਾਰੀ ਅਨੁਸਾਰ ਲੁਧਿਆਣਾ ਦੀ ਸੁਰਜੀਤ ਕਾਲੋਨੀ ਦਾ ਵਾਸੀ ਜਤਿੰਦਰ ਸਿੰਘ 4 ਤਰੀਕ ਨੂੰ ਘਰੋਂ ਬੇਗੋਵਾਲ ਨੇੜੇ ਸਥਿਤ ਧਾਰਮਿਕ ਸਥਾਨ ਵਿਖੇ ਮੱਥਾ ਟੇਕਣ ਲਈ ਆਇਆ ਸੀ ਪਰ ਵਾਪਸ ਨਹੀਂ ਪਰਤਿਆਂ। ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਦੀ ਮਦਦ ਨਾਲ ਲਗਾਤਾਰ ਤਲਾਸ਼ ਕੀਤੀ ਜਾ ਰਹੀ ਐ। ਸ਼ੱਕ ਪੈਣ ਤੇ ਪਰਿਵਾਰ ਵੱਲੋਂ ਪੁਲਿਸ ਦੀ ਮਦਦ ਨਾਲ ਪਰਵਾਸੀਆਂ ਦੀਆਂ ਝੁੱਗੀਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਦਾ ਸਾਮਾਨ ਇੱਥੇ ਬਰਾਮਦ ਹੋ ਗਿਆ ਐ।
ਜਤਿੰਦਰ ਸਿੰਘ ਕਿੱਥੇ ਐ, ਇਸ ਦਾ ਅਜੇ ਤਕ ਕੋਈ ਥਹੁ ਪਤਾ ਨਹੀਂ ਚੱਲ ਸਕਿਆ।  ਉਧਰ ਲੋਕਾਂ ਅੰਦਰ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਇੱਥੇ ਰਹਿੰਦੇ ਪਰਵਾਸੀਆਂ ਨੇ ਪਹਿਲਾਂ ਉਨ੍ਹਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ, ਉਲਟਾ ਲੜਣ ਨੂੰ ਪੈ ਰਹੇ ਸੀ। ਲੋਕਾਂ ਦਾ ਕਹਿਣਾ ਐ ਕਿ ਇੱਥੇ ਰਹਿੰਦੇ ਪਰਵਾਸੀ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਇੱਥੇ ਬਣੀਆਂ ਪਰਵਾਸੀਆਂ ਦੀਆਂ ਝੁੱਗੀਆਂ ਹਟਾਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here