ਪੰਜਾਬ ਅੰਮ੍ਰਿਤਸਰ ’ਚ ਐਜੂਕੇਟ ਪੰਜਾਬ ਸੰਸਥਾ ਦਾ ਨੇਕ ਉਪਰਾਲਾ; ਪ੍ਰਭਾਵਿਤ ਕਿਸਾਨਾਂ ਨੂੰ ਵੰਡਿਆ ਹਜ਼ਾਰਾਂ ਲੀਟਰ ਡੀਜ਼ਲ By admin - October 13, 2025 0 14 Facebook Twitter Pinterest WhatsApp ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਕਿਸਾਨਾਂ ਦੇ ਮੁੜ ਵਸੇਬੇ ਲਈ ਵੱਡਾ ਉਪਰਾਲੇ ਕੀਤੇ ਜਾ ਰਹੇ ਨੇ। ਸੰਸਥਾ ਵੱਲੋਂ ਹੜਾਂ ਕਾਰਨ ਬਰਬਾਦ ਹੋ ਚੁੱਕੀਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਲਈ ਡੀਜ਼ਲ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਜਾ ਰਹੀ ਐ। ਸੰਸਥਾ ਨੇ ਜ਼ਿਲ੍ਹੇ ਦੇ ਪਿੰਡ ਨੇਪਾਲ ਦੇ ਕੜਿਆਲ ਦੇ ਕਿਸਾਨਾਂ ਨੂੰ ਅੱਜ 7 ਹਜ਼ਾਰ ਲੀਟਰ ਡੀਜ਼ਲ ਵੰਡਿਆ ਗਿਆ। ਇਸ ਡੀਜ਼ਲ ਦੀ ਵਰਤੋਂ ਖੇਤਾਂ ਦੀ ਵਹਾਈ ਅਤੇ ਅਗਲੀ ਫਸਲ ਦੀ ਬਿਜਾਈ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਦੀ ਮਦਦ ਵਿਚ ਲੱਗੀ ਹੋਈ ਐ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋਜੈਕਟ ਦੇ ਸੇਵਾਦਾਰ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਦਹਾਕੇ ਤੋਂ ਬੱਚਿਆਂ ਦੀ ਪੜ੍ਹਾਈ ਲਈ ਸਕਾਲਰਸ਼ਿਪਾਂ ਅਤੇ ਸੱਤ ਮੁਫ਼ਤ ਸਕੂਲਾਂ ਰਾਹੀਂ ਸਹਾਇਤਾ ਕਰ ਰਿਹਾ ਹੈ। 22 ਅਗਸਤ 2025 ਤੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਹੋਰ ਲੋੜੀਂਦਾ ਸਮਾਨ ਅਤੇ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਫੀਸਾਂ ਦੀ ਸੇਵਾ ਕੀਤੀ ਜਾਵੇਗੀ।