ਪੰਜਾਬ ਗੁਰਦਾਸਪੁਰ ’ਚ ਟਿਪਰ ਚਾਲਕ ਕਾਰਨ ਹਾਦਸਾ; ਅਚਾਨਕ ਰਿੜ ਕੇ ਖੋਖੇ ’ਤੇ ਚੜ੍ਹਿਆ ਟਿੱਪਰ; ਜਾਨੀ ਹਾਨੀ ਤੋਂ ਬਚਾਅ, ਰੇਹੜੀ ਤੇ ਖੋਖੇ ਦਾ ਨੁਕਸਾਨ By admin - October 13, 2025 0 19 Facebook Twitter Pinterest WhatsApp ਗੁਰਦਾਸਪੁਰ ਦੇ ਮੁਕੇਰੀਆ ਰੋਡ ਤੇ ਪੈਂਦੇ ਪਿੰਡ ਚਾਵਾ ਨੇੜੇ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਖੜ੍ਹਿਆ ਟਿੱਪਰ ਅਚਾਨਕ ਰਿੜ ਕੇ ਇਕ ਰੇਹੜੀ ਤੇ ਖੋਖੇ ’ਤੇ ਜਾ ਚੜ੍ਹਿਆ। ਇਸੇ ਦੌਰਾਨ ਇਕ ਮਹਿਲਾ ਨੇ ਭੱਜ ਕੇ ਜਾਨ ਬਚਾਈ। ਘਟਨਾ ਵਿਚ ਜਾਨੀ ਹਾਨੀ ਤੋਂ ਬਚਾਅ ਰਿਹਾ ਐ ਜਦਕਿ ਖੋਖੇ ਤੇ ਰੇਹੜੀ ਦਾ ਕਾਫੀ ਨੁਕਸਾਨ ਹੋਇਆ ਐ। ਜਾਣਕਾਰੀ ਅਨੁਸਾਰ ਟਿੱਪਰ ਚਾਲਕ ਦੁਕਾਨ ਤੋਂ ਮੋਬਾਈਲ ਰੀਚਾਰਜ ਕਰਵਾ ਰਿਹਾ ਸੀ ਕਿ ਢਾਲ ਹੋਣ ਕਾਰਨ ਟਿੱਪਰ ਅਚਾਨਕ ਅੱਗ ਰਿੜ ਗਿਆ। ਸਥਾਨਕ ਵਾਸੀਆਂ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਡਰਾਈਵਰ ਚਲਦਾ ਟਿੱਪਰ ਖੜਾ ਕਰਕੇ ਨੇੜੇ ਦੀ ਦੁਕਾਨ ਤੇ ਮੋਬਾਇਲ ਰੀਚਾਰਜ ਕਰਵਾਉਣ ਚਲਾ ਗਿਆ ਅਤੇ ਉਸਨੇ ਹੈਂਡ ਬ੍ਰੇਕ ਵੀ ਨਹੀਂ ਸੀ ਲਗਾਈ। ਉਤਰਾਈ ਹੋਣ ਕਾਰਨ ਟਿੱਪਰ ਰਿੜ ਗਿਆ ਤੇ ਪਹਿਲਾਂ ਮਿਲਕ ਸ਼ੇਕ, ਆਈਸਕ੍ਰੀਮ ਵਾਲੀ ਰੇਹੜੀ ਅਤੇ ਫੇਰ ਮੂੰਗਫਲੀ ਦੇ ਖੋਖੇ ਨੂੰ ਲਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਖੋਖੇ ਦਾ ਮਾਲਕ ਰਾਮਪਾਲ ਉਸ ਸਮੇਂ ਉੱਥੇ ਨਹੀਂ ਸੀ ਜਦਕਿ ਖੋਖੇ ਵਿੱਚ ਬੈਠੀ ਉਸ ਦੀ ਪਤਨੀ ਨੇ ਦੌੜ ਕੇ ਜਾਨ ਬਚਾਈ। ਉਥੇ ਹੀ ਖੋਖਾ ਮਾਲਕ ਰਾਮਪਾਲ ਅਤੇ ਉਸ ਦੀ ਪਤਨੀ ਭੂਰੀ ਦਾ ਕਹਿਣਾ ਹੈ ਕਿ ਉਹਨਾਂ ਦਾ 25-30 ਹਜ਼ਾਰ ਦਾ ਨੁਕਸਾਨ ਹੋਇਆ ਹੈ ਜਦਕਿ ਮਿਲਕ ਸ਼ੇਕ ਅਤੇ ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਪ੍ਰਵਾਸੀ ਦਾ ਕਹਿਣਾ ਹੈ ਕਿ ਉਸਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਸਾਬਕਾ ਸਰਪੰਚ ਦਲਬੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਦੇ ਕਿਨਾਰੇ ਖੜੀਆਂ ਰੇਹੜੀਆਂ ਕਾਰਨ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ। ਸਾਲ ਕੁ ਪਰ ਪਹਿਲਾਂ ਇਸੇ ਤਰ੍ਹਾਂ ਬੇਕਾਬੂ ਹੋਇਆ ਟਰੱਕ ਸੜਕ ਦੀਆਂ ਰੇਹੜੀਆਂ ਵਿੱਚ ਵੱਜਿਆ ਸੀ ਤੇ ਫਿਰ ਇੱਕ ਦੁਕਾਨ ਵਿੱਚ ਜਾ ਟਕਰਾਇਆ ਸੀ ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਦੁਕਾਨ ਟੁੱਟ ਵੀ ਗਈ ਸੀ। ਇਸ ਦੁਰਘਟਨਾ ਵਿੱਚ ਦੋ ਮੌਤਾਂ ਵੀ ਹੋਈਆਂ ਸੀ, ਜਿਨਾਂ ਵਿੱਚ ਇੱਕ ਪ੍ਰਵਾਸੀ ਰੇਹੜੀ ਵਾਲਾ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸੜਕ ਕਿਨਾਰੇ ਰੇਹੜੀਆਂ ਲਈ ਵਖਰੀ ਜਗ੍ਹਾ ਜਾਂ ਫਿਰ ਨਿਯਮ ਨਿਰਧਾਰਿਤ ਕੀਤੇ ਜਾਣ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲਗਾਤਾਰ ਰੋਡ ਤੇ ਦੁਰਘਟਨਾਵਾਂ ਵਾਪਰ ਰਹੀਆਂ ਹਨ।