ਜਲੰਧਰ ’ਚ ਸੜਕ ਪਾਰ ਕਰਦਾ ਸਖਸ਼ ਗੰਭੀਰ ਜ਼ਖਮੀ; ਨਗਰ ਨਿਗਮ ਵਾਹਨ ਨੇ ਅਚਾਨਕ ਮਾਰੀ ਟੱਕਰ

0
24

 

ਜਲੰਧਰ ਦੇ ਟੀਵੀ ਸੈਂਟਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਐ। ਪੀੜਤ ਦੀ ਪਛਾਣ ਅਜੇ ਕੁਮਾਰ ਵਾਸੀ ਬਸਤੀ ਦਾਨਿਸ਼ਮੰਦਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਪੀੜਤ ਧੋਬੀ ਘਾਟ ਵਿਖੇ ਕੱਪੜੇ ਧੋਣ ਦਾ ਕੰਮ ਕਰਦਾ ਸੀ। ਉਹ ਟੀਵੀ ਸੈਂਟਰ ਨੇੜੇ ਸੜਕ ਪਾਰ ਕਰ ਰਿਹਾ ਸੀ ਕਿ ਇਸੇ ਦੌਰਾਨ ਇਕ ਨਗਰ ਨਿਗਮ ਦੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਪ੍ਰਤੱਖਦਰਸ਼ੀਆਂ ਅਨੁਸਾਰ ਟਰੱਕ ਗਲਤ ਦਿਸ਼ਾ ਤੋਂ ਆ ਰਿਹਾ ਸੀ। ਇਸ ਹਾਦਸੇ ਵਿਚ ਅਜੇ ਕੁਮਾਰ ਦੀ ਲੱਤ ਬੂਰੀ ਤਰ੍ਹਾਂ ਜ਼ਖਮੀ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਨੂੰ ਹਸਪਤਾਲ ਚ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਲੋਕਾਂ ਦੇ ਦੱਸਣ ਮੁਤਾਬਕ ਹਾਦਸੇ ਵਿਚ ਪੀੜਤ ਦੀ ਇੱਕ ਲੱਤ ਇੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਕਿ ਹੱਡੀ ਸਾਫ਼ ਦਿਖਾਈ ਦੇ ਰਹੀ ਸੀ। ਲੋਕਾਂ ਨੇ ਦੱਸਿਆ ਕਿ ਸੜਕ ਬੰਦ ਹੋਣ ਕਾਰਨ ਵਾਹਨ ਗਲਤ ਦਿਸ਼ਾ ਤੋਂ ਆ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ।

LEAVE A REPLY

Please enter your comment!
Please enter your name here