ਪੰਜਾਬ ਪਟਿਆਲਾ ’ਚ ਹੋ ਰਹੀ ਬਿਨਾਂ ਨਕਸਾ ਉਸਾਰੀ; ਕਾਲੋਨੀ ਅੰਦਰ ਬਣ ਚੁੱਕੇ ਨੇ 200 ਦੇ ਕਰੀਬ ਮਕਾਨ By admin - October 12, 2025 0 45 Facebook Twitter Pinterest WhatsApp ਪਟਿਆਲਾ ਦੇ ਤੇਜ ਕਾਲੋਨੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇਸ ਕਾਲੋਨੀ ਵਿਚ ਬਿਨਾਂ ਨਕਸ਼ਿਆਂ ਤੋਂ ਲਗਾਤਾਰ ਉਸਾਰੀਆਂ ਹੋ ਰਹੀਆਂ ਨੇ। ਲੋਕਾਂ ਦੇ ਦੱਸਣ ਮੁਤਾਬਕ ਇਸ ਕਾਲੋਨੀ ਵਿਚ ਬਿਨਾਂ ਨਕਸੇ ਤੋਂ 200 ਦੇ ਕਰੀਬ ਮਕਾਨ ਬਣ ਚੁੱਕੇ ਨੇ ਅਤੇ ਅੱਗੇ ਵੀ ਉਸਾਰੀਆਂ ਦਾ ਕੰਮ ਜਾਰੀ ਐ। ਇਸ ਬਾਰੇ ਪੁੱਛੇ ਜਾਣ ਤੇ ਮਕਾਨ ਬਣਾਉਣ ਵਾਲੇ ਸਖਸ਼ ਨੇ ਕਿਹਾ ਕਿ ਉਹ ਇਸ ਬਾਰੇ ਸਬੰਧਤ ਮਹਿਕਮੇ ਤਕ ਪਹੁੰਚ ਕਰ ਚੁੱਕੇ ਨੇ ਪਰ ਮਸਲਾ ਹੱਲ ਨਹੀਂ ਹੋਇਆ, ਜਿਸ ਤੋਂ ਬਾਅਦ ਉਸ ਨੇ ਬਿਨਾਂ ਨਕਸੇ ਤੋਂ ਉਸਾਰੀ ਕੀਤੀ ਜਾ ਰਹੀ ਐ। ਬਿਨਾਂ ਨਕਸੇ ਤੋਂ ਬਣ ਰਹੇ ਮਕਾਨਾਂ ਨੇ ਨਗਰ ਨਿਗਮ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਲੋਕਾਂ ਦੇ ਦੱਸਣ ਮੁਤਾਬਕ ਉਹ ਨਗਰ ਨਿਗਮ ਤਕ ਪਹੁੰਚ ਕਰ ਚੁੱਕੇ ਨੇ ਪਰ ਨਿਗਮ ਇਹ ਥਾਂ ਚਲਦੀ ਨਦੀ ਵਿਚ ਹੋਣ ਕਾਰਨ ਨਕਸਾ ਪਾਸ਼ ਨਹੀਂ ਕਰ ਰਹੇ। ਪਾਣੀ ਆਉਣ ਦੀ ਸੂਰਤ ਵਿਚ ਨੁਕਸਾਨ ਹੋਣ ਬਾਰੇ ਪੁੱਛੇ ਜਾਣ ਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਨੁਕਸਾਨ ਲਈ ਘਰ ਦੇ ਮਾਲਕ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਕਸੇ ਪਾਸ ਕਰਨ ਦੀ ਥਾਂ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਐ।