ਤਰਨ ਤਾਰਨ ਪੁਲਿਸ ਦਾ ਨਸ਼ਾਂ ਤਸਕਰਾਂ ਖਿਲਾਫ ਐਕਸ਼ਨ; ਤਸਕਰਾਂ ਦੀ ਨਜਾਇਜ ਉਸਾਰੀ ’ਤੇ ਚਲਿਆ ਪੀਲਾ ਪੰਜਾ

0
16

ਤਰਨ ਤਾਰਨ ਪੁਲਿਸ ਨੇ ਯੁੱਧ ਨਸ਼ਿਆ ਵਿਰੁੱਧ ਮੁਹਿਮ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਵਿਖੇ ਨਸ਼ਾ ਤਸਕਰ ਵੱਲੋਂ ਉਸਾਰੀ ਨਜਾਇਜ਼ ਇਮਾਰਤ ਤੇ ਪੀਲਾ ਪੰਜਾ ਚਲਾਇਆ ਐ। ਪੁਲਿਸ ਦੇ ਦੱਸਣ ਮੁਤਾਬਕ ਇਨ੍ਹਾਂ ਉਸਾਰੀਆਂ ਦੇ ਮਾਲਕਾਂ ਦੇ ਤਾਰ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ਨੇ ਸਰਕਾਰੀ ਜਮੀਨ ਤੇ ਨਸ਼ਿਆਂ ਦੀ ਕਮਾਈ ਨਾਲ ਉਸਾਰੀਆਂ ਕੀਤੀਆਂ ਹੋਈਆਂ ਸਨ। ਉਸਾਰੀ ਦੇ ਮਾਲਕ ਪਤੀ-ਪਤਨੀ ਖਿਲਾਫ 17 ਮੁਕਾਬਲੇ ਦਰਜ ਨੇ ਅਤੇ ਉਨ੍ਹਾਂ ਨੇ ਇਹ ਉਸਾਰੀ ਨਸ਼ਿਆਂ ਦੀ ਕਮਾਈ ਨਾਲ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਗੋਰਵ ਤੂਰਾ ਨੇ ਦੱਸਿਆ ਕਿ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਵਿਸ਼ੇਸ਼ ਹੁੰਗਾਰਾ ਮਿਲ ਰਿਹਾ ਐ ਅਤੇ ਵੱਡੀ ਗਿਣਤੀ ਲੋਕ ਸਰਕਾਰ ਦੇ ਇਸ ਕਾਰਵਾਈ ਤੋਂ ਖੁਸ਼ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੇ ਅੰਸਰਾਂ ਖਿਲਾਫ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here