ਪੰਜਾਬ ਹੁਸ਼ਿਆਰਪੁਰ ਸਿਵਲ ਸਰਜਨ ਦਫਤਰ ’ਤੇ ਚੋਰਾਂ ਦਾ ਧਾਵਾਂ; 5 ਦਿਨਾਂ ਦੌਰਾਨ ਹੋ ਚੁੱਕੀਆਂ ਨੇ ਪੰਜ ਦੇ ਕਰੀਬ ਚੋਰੀਆਂ; 2 ਏਸੀ, 4 ਪੱਖੇ, 3 ਕਪਿਉਟਰ ਤੇ ਹੋਰ ਸਮਾਨ ਚੋਰੀ By admin - October 11, 2025 0 17 Facebook Twitter Pinterest WhatsApp ਹੁਸ਼ਿਆਰਪੁਰ ਦੇ ਸਿਵਲ ਸਰਜਨ ਦਫਤਰ ਅੰਦਰ ਚੋਰਾਂ ਦੀ ਦਹਿਸ਼ਤ ਐ। ਇੱਥੇ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਪੰਜ ਦਿਨਾਂ ਤੋਂ ਦਫਤਰ ਦੀਆਂ ਵੱਖ ਵੱਖ ਬਰਾਚਾਂ ਅੰਦਰ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਨੇ। ਇਨ੍ਹਾਂ ਪੰਜ ਦਿਨਾਂ ਦੌਰਾਨ ਚੋਰ ਦਫਤਰ ਵਿਚੋਂ 2 ਏਸੀ 4 ਪੱਖੇ, 3 ਕਪਿਉਟਰ, ਪੈਨ ਡੈਰਇਵ, ਫੌਕਿੰਗ ਮਸ਼ੀਨਾਂ ਦਾ ਸਮਾਨ ਚੋਰੀ ਕਰ ਕੇ ਲੈ ਗਏ ਨੇ। ਇਹਨਾਂ ਚੋਰੀਆਂ ਦੇ ਚਲਦਿਆਂ ਸਿਵਲ ਸਰਜਨ ਦਫਤਰ ਮੁਲਾਜ਼ਮ ਵੀ ਡਰੇ ਹੋਏ ਨੇ। ਮੁਲਾਜਮਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸਿਵਲ ਸਰਜਨ ਦਫਤਰ ਸੁਪਰਡੈਟ ਸੰਜੀਵ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਮਲੇਰੀਆ ਬ੍ਰਾਚ ਦੇ ਸਟੋਰ ਵਿੱਚੋ ਨਵੀਆ ਫੋਕਿੰਗ ਮਸੀਨਾ ਦਾ ਸਮਾਨ ਕੱਢ ਕੇ ਲੈ ਗਏ ਜਿਸ ਪਿੱਤਲ ਤੇ ਕੋਪਰ ਦਾ ਸਮਾਨ ਸੀ ਤੇ ਦਰਾਜ ਤੋੜ ਦਿੱਤੇ। 3 ਅਕਤੂਬਰ ਨੂੰ ਮੇਨ ਮਲੇਰੀਆ ਬ੍ਰਾਚ ਵਿੱਚੋ ਗਰਿਲ ਪੱਟ ਕੇ ਏ. ਸੀ. ਤੇ ਹੋਰ ਫਿਰੱਜ ਦਾ ਕੰਪਰੈਸਰ ਤੇ ਹੋਰ ਬਹੁਤ ਸਮਾਨ ਲੈ ਗਏ। ਇਸ ਬਾਰੇ ਥਾਣਾ ਮਾਡਲ ਟਾਉਨ ਨੂੰ ਰਿਪੋਟ ਦਿੱਤੀ ਗਈ ਤੇ ਮੌਕਾ ਵੀ ਦਿਖਾਇਆ ਗਿਆ ਸੀ। 4 ਅਕਤੂਬਰ ਨੂੰ ਚੋਰਾਂ ਨੇ ਦਰਵਾਜਾ ਤੋੜਿਆ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ ਪਰ ਅੱਜ ਉਸ ਵੇਲੇ ਹੱਦ ਹੋ ਗਈ ਜਦੋਂ ਚੌਕੀਦਾਰ ਦੇ ਹੁੰਦਿਆ ਵੀ ਅਕਾਊਟ ਬ੍ਰਾਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸਿਉਂ ਤਾਕੀਆ ਤੋੜ ਕਿ ਏ. ਸੀ. ਤੇ 4 ਪੱਖੇ ਤੇ ਹੋਰ ਬਹੁਤ ਸਾਰਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ। ਇਸ ਮੌਂਕੇ ਸਿਵਲ ਸਰਜਨ ਵੱਲੋ ਥਾਣਾ ਮਾਢਲ ਟਾਉਨ ਨੂੰ ਸ਼ਿਕਾਇਤ ਕੀਤੀ ਤੇ ਮੋਕੇ ਥਾਣਾ ਮਾਡਲ ਟਾਉਨ ਦੇ ਐਸ. ਐਚ. ਉ. ਸਾਹਿਬ ਆ ਕੇ ਮੋਕਾ ਦੇਖਿਆ ਤੇ ਭਰੋਸਾ ਦਿੱਤਾ ਕਿ ਜਲਦ ਹੀ ਕਾਰਵਾਈ ਕਰਨਗੇ। ਸਿਵਲ ਸਰਜਨ ਦਫਤਰ ਦਾ ਰਿਕਾਰਡ , ਪੈਨ ਡਰਾਇਵ ਜਿਨਾ ਵਿੱਚ ਸਾਰੇ ਮੁਲਜਮਾਂ ਦੀਆਂ ਤਨਖਾਹਾਂ ਦਾ ਡਾਟਾ ਸੀ, ਉਹ ਸਾਰਾ ਗਾਇਬ ਹੋ ਗਿਆ। ਇਹਨਾਂ ਚੋਰੀਆਂ ਕਰ ਕੇ ਸਿਵਲ ਸਰਜਨ ਦਫਤਰ ਸਾਰੇ ਮੁਲਾਜਮਾ ਡਰੇ ਹੋਏ ਹਨ ਤੇ ਸਾਰਾ ਰਿਕਾਰਡ ਕਿਸ ਤਰਾ ਇਹਨਾਂ ਚੋਰਾਂ ਕੋਲੋਂ ਬਚਾਇਆ ਜਾ ਸਕੇ। ਮੁਲਾਜਮਾਂ ਨੇ ਵੀ ਪੁਲਿਸ ਪ੍ਰਸ਼ਾਸਨ ਅੱਗੇ ਚੋਰਾਂ ਤੋਂ ਬਚਾਉਣ ਲਈ ਗੁਹਾਰ ਲਗਾਈ ਐ।