
ਫਗਵਾੜਾ ਸ਼ਹਿਰ ਅੰਦਰ ਅੱਜ ਤੜਕਸਾਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਦੀ ਟੀਮ ਲਾਮ-ਲਸ਼ਕਰ ਨਾਲ ਨਾਜਾਇਜ਼ ਕਬਜੇ ਹਟਾਉਣ ਲਈ ਪਹੁੰਚ ਗਈ। ਇਸ ਦੌਰਾਨ ਦੁਕਾਨਦਾਰਾਂ ਅੰਦਰ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ ਅਤੇ ਦੁਕਾਨਦਾਰਾਂ ਨੇ ਕਾਰਵਾਈ ਦੀ ਵਿਰੋਧ ਵੀ ਕੀਤਾ ਪਰ ਨਿਗਮ ਟੀਮ ਨੇ ਬਹੁਤ ਸਾਰੇ ਨਾਜਾਇਜ਼ ਕਬਜੇ ਹਟਾਉਣ ਦੇ ਨਾਲ ਨਾਲ ਕੁੱਝ ਸਾਮਾਨ ਵੀ ਜਬਤ ਕੀਤਾ ਐ। ਨਗਰ ਨਿਗਮ ਅਧਿਕਾਰੀਆਂ ਨੇ ਨਾਜਾਇਜ਼ ਕਬਜ਼ਾਧਾਰਕਾਂ ਨੂੰ ਕਬਜ਼ੇ ਹਟਾਉਣ ਦੀ ਚਿਤਾਵਨੀ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਨਾਜਾਇਜ਼ ਕਬਜ਼ਾਧਾਰਕਾਂ ਨੂੰ ਕਬਜੇ ਹਟਾਉਣ ਦੇ ਨੋਟਿਸ ਜਾਰੀ ਕੀਤੇ ਗਏ ਸਨ। ਅਤੇ ਜਿਨ੍ਹਾਂ ਨੇ ਕਬਜੇ ਨਹੀਂ ਹਟਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਬਾਕੀਆਂ ਨੂੰ ਵੀ ਕਬਜੇ ਖੁਦ ਹਟਾਉਣ ਦੀ ਚਿਤਾਵਨੀ ਦਿੱਤੀ ਗਈ ਐ ਅਤੇ ਜੇਕਰ ਫਿਰ ਵੀ ਕਬਜੇ ਨਾ ਹਟੇ ਤਾਂ ਨਗਰ ਨਿਗਮ ਵੱਲੋ ਸਾਮਾਨ ਜਬਤ ਕਰ ਲਿਆ ਜਾਵੇਗਾ, ਜਿਸ ਨੂੰ ਵਾਪਸ ਨਹੀਂ ਜਾਵੇਗਾ।


