ਡੇਰਾ ਬਾਬਾ ਨਾਨਕ ਦਾਣਾ ਮੰਡੀ ਪਹੁੰਚੇ ਵਿਧਾਇਕ ਰੰਧਾਵਾ; ਬਿਨਾ ਬੋਲੀ ਝੋਨਾ ਬੋਰੀਆਂ ’ਚ ਪਾਉਣ ਦਾ ਲਿਆ ਨੋਟਿਸ

0
45

 

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਦਾਣਾ ਮੰਡੀ ਡੇਰਾ ਬਾਬਾ ਨਾਨਕ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਝੋਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਕੁੱਝ ਆੜ੍ਹਤੀਆਂ ਵੱਲੋਂ ਬਿਨਾਂ ਬੋਲੀ ਦੇ ਝੋਨਾ ਸਰਕਾਰੀ ਬੋਰੀਆਂ ਵਿਚ ਭਰਨ ਦਾ ਸਖਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਬਿਨਾਂ ਪਰਚੇਜ ਤੋਂ ਝੋਨਾ ਸਰਕਾਰੀ ਬੋਰੀਆਂ ਵਿਚ ਭਰਨ ਦੀ ਆਗਿਆ ਨਹੀਂ ਐ, ਇਸ ਲਈ ਅਜਿਹਾ ਕਰਨ ਵਾਲੇ ਆੜ੍ਹਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ 17 ਨਵੀਂ ਵਾਲਾ ਝੋਨਾ ਹੀ ਸਰਕਾਰੀ ਖਰੀਦ ਵਿੱਚ ਪਾਇਆ ਜਾਵੇਗਾ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ 17 ਫੀਸਦੀ ਨਮੀ ਵਾਲੇ ਝੋਨੇ ਨੂੰ ਕਿਸੇ ਵੀ ਆੜਤੀ ਜਾਂ ਸ਼ੈਲਰ ਮਾਲਕ ਨੂੰ ਕੱਟ ਨਹੀਂ ਲਾਉਣ ਦਿੱਤਾ ਜਾਵੇਗਾ ਤੇ ਇਸ ਵਾਰ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ ਤੇ ਉਹਨਾਂ ਦੀ ਖਰੀਦ ਹੁੰਦਿਆਂ ਹੀ 24 ਘੰਟਿਆਂ ਵਿੱਚ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਹੋਵੇਗੀ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਦਿੰਆਂ ਰੰਧਾਵਾ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਨਮੀ ਚ ਰਿਆਇਤ ਸੰਬੰਧੀ ਭਾਰਤ ਸਰਕਾਰ ਨਾਲ ਗੱਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here