ਪੰਜਾਬ ਨਾਭਾ ’ਚ ਕਾਰ ਦੇ ਬੱਸ ਵਿਚਾਲੇ ਟੱਕਰ; ਆਟੋ ਦੇ ਅਚਾਨਕ ਯੂ ਟਰਨ ਕਾਰਨ ਹਾਦਸਾ; ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ By admin - October 11, 2025 0 15 Facebook Twitter Pinterest WhatsApp ਨਾਭਾ ਦੇ ਕਾਲਜ ਗਰਾਊਂਡ ਰੋਡ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਆਟੋ ਨੂੰ ਬਚਾਉਂਦਿਆਂ ਪੀ.ਆਰ.ਟੀ.ਸੀ. ਬੱਸ ਇੱਕ ਖੜ੍ਹੀ ਕਾਰ ਨਾਲ ਟੱਕਰ ਹੋ ਗਈ। ਇਸ ਨਾਲ ਕਾਰ ਤੋਂ ਇਲਾਵਾ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਹੋ ਗਈ, ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਾਂਤ ਕਰਵਾਇਆ। ਬੱਸ ਡਰਾਈਵਰ ਦੇ ਦੱਸਣ ਮੁਤਾਬਕ ਇਹ ਹਾਦਸਾ ਆਟੋ ਚਾਲਕ ਵੱਲੋਂ ਇਕਦਮ ਯੂ-ਟਰਨ ਲੈਣ ਕਾਰਨ ਵਾਪਰਿਆ ਐ। ਪੁਲਿਸ ਨੇ ਆਟੋ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤ ਐ। ਕਾਰ ਮਾਲਕ ਕੰਵਲਜੀਤ ਨੇ ਦੱਸਿਆ ਕਿ ਉਸਦੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ, ਅਤੇ ਬੱਸ ਡਰਾਈਵਰ ਨੇ ਪਿੱਛੇ ਤੋਂ ਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਕਹਿਣਾ ਸੀ ਕਿ ਉਸ ਦੀ ਕੋਈ ਗਲਤੀ ਨਹੀਂ ਸੀ। ਆਟੋ ਚਾਲਕ ਨੇ ਬਹੁਤ ਜਲਦੀ ਯੂ-ਟਰਨ ਲਿਆ, ਜਿਸ ਕਾਰਨ ਹਾਦਸਾ ਹੋਇਆ, ਜਿਸ ਨਾਲ ਉਸਦੀ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਚਾਲਕ ਨੇ ਦੱਸਿਆ ਕਿ ਉਹ ਬਿਲਕੁਲ ਸਾਈਡ ‘ਤੇ ਖੜ੍ਹਾ ਸੀ। ਇਸ ਮੌਕੇ ਤੇ ਨਾਭਾ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਵੀ ਤਲਾਹ ਮਿਲੀ ਸੀ ਕਿ ਬੱਸ, ਕਾਰ ਅਤੇ ਆਟੋ ਦੇ ਵਿਚਕਾਰ ਟੱਕਰ ਹੋਈ। ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਆਟੋ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਜਾਂਚ ਤੋਂ ਬਾਦ ਅਗਲੀ ਕਾਰਵਾਈ ਅਮਲ ਵਿਚ ਲਾਉਣ ਦੀ ਗੱਲ ਕਹੀ ਐ।