ਪੰਜਾਬ ਹੁਸ਼ਿਆਰਪੁਰ ’ਚ ਪਰਵਾਸੀ ਵੱਲੋਂ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼; ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ; ਪਰਵਾਸੀਆਂ ਨੂੰ ਪਿੰਡਾਂ ’ਚੋਂ ਕੱਢਣ ਦੀ ਮੰਗ ਉੱਠੀ By admin - October 11, 2025 0 19 Facebook Twitter Pinterest WhatsApp ਅਜੇ ਹਰਵੀਰ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਤੋਂ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਐ। ਇੱਥੇ ਇਕ ਪਰਵਾਸੀ ਵੱਲੋਂ ਬੱਚੇ ਦਾ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਇਕ ਮਹਿਲਾ ਨੇ ਵੇਖ ਲਿਆ। ਇਸ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਪਰਵਾਸੀ ਨੂੰ ਫੜੇ ਕੇ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਪਰਵਾਸੀ ਪਿੰਡ ਵਿਚ ਬਿਨਾਂ ਵੈਰੀਫਿਕੇਸ਼ਨ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਲੋਕਾਂ ਨੇ ਪਿੰਡਾਂ ਵਿਚੋਂ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਇਹ ਪਰਵਾਸੀ ਇਕ ਅਪਾਹਜ ਬੱਚੇ ਨਾਲ ਗਲਤ ਕੰਮ ਕਰਨ ਦੀ ਫਿਰਾਕ ਵਿਚ ਸੀ, ਜਿਸ ਦਾ ਸਮਾਂ ਰਹਿੰਦੇ ਪਤਾ ਚੱਲ ਜਾਣ ਕਾਰਨ ਹਾਦਸਾ ਟੱਲ ਗਿਆ ਐ। ਲੋਕਾਂ ਨੇ ਇਸ ਦੀ ਜਾਣਕਾਰੀ ਹਰਿਆਣਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਵਾਸੀ ਨੂੰ ਹਿਰਾਸਤ ਵਿਚ ਲੈ ਕੇ ਨਾਲ ਲੈ ਗਈ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਪਰਵਾਸੀਆਂ ਕਾਰਨ ਦਹਿਸ਼ਤ ਦੇ ਮਾਹੌਲ ਵਿਚ ਦਿਨ-ਕੱਟੀ ਕਰ ਰਹੇ ਨੇ ਜਦਕਿ ਕੁੱਝ ਲੋਕ ਅਜੇ ਵੀ ਬਿਨਾਂ ਵੈਰੀਫਿਕੇਸ਼ਨ ਤੋਂ ਪਰਵਾਸੀਆਂ ਨੂੰ ਆਪਣੇ ਘਰਾਂ ਵਿਚ ਰੱਖ ਰਹੇ ਨੇ। ਇਸ ਸਬੰਧੀ ਜਦੋਂ ਮਕਾਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਪ੍ਰਵਾਸੀ ਕੁਝ ਦਿਨ ਪਹਿਲਾਂ ਹੀ ਇੱਥੇ ਰਹਿਣ ਆਏ ਹਨ ਅਤੇ ਉਹਨਾਂ ਦਾ ਅਜੇ ਤੱਕ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਹੈ। ਇੱਕ ਸਵਾਲ ਦੇ ਜਵਾਬ ਚ ਉਹਨਾਂ ਕਿਹਾ ਕਿ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਕਿ ਆਪਣਾ ਆਧਾਰ ਕਾਰਡ ਜਮ੍ਹਾਂ ਕਰਾਇਆ ਜਾਵੇ ਪਰ ਅਜੇ ਤੱਕ ਕੁਝ ਨਹੀਂ ਕਰਵਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਪ੍ਰਵਾਸੀ ਆਪਣੇ ਮਾਂ ਪਿਓ ਦੇ ਨਾਲ ਇੱਥੇ ਰਹਿ ਰਿਹਾ ਸੀ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ।