ਪੰਜਾਬ ਹੁਸ਼ਿਆਰਪੁਰ ਸਿਹਤ ਵਿਭਾਗ ਵੱਲੋਂ ਦੁਕਾਨਾਂ ਦੀ ਚੈਕਿੰਗ; ਖਾਣ-ਪੀਣ ਵਾਲੀਆਂ ਵਸਤਾਂ ਦੀ ਕੀਤੀ ਜਾਂਚ By admin - October 9, 2025 0 26 Facebook Twitter Pinterest WhatsApp ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਿਲਾਵਟਖੋਰਾਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਸਿਵਲ ਸਰਜਨ ਡਾ. ਬਲਵੀਰ ਕੁਮਾਰ ਦੇ ਨਿਰਦੇਸ਼ਾਂ ’ਤੇ ਜਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਕੁਮਾਰ ਭਾਟੀਆ ਤੇ ਫੂਡ ਅਫਸਰ ਵਿਵੇਕ ਕੁਮਾਰ ਦੀ ਟੀਮ ਵੱਲੋਂ ਜਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿਚ ਰੇਡ ਕਰ ਕੇ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਕੀਤੀ। ਵਿਭਾਗ ਦੀ ਟੀਮ ਨੇ ਕੋਟ ਫਤੋਹੀ, ਮਹਿਲਪੁਰ, ਚੱਬੋਵਾਲ ਤੇ ਆਲੇ ਦੁਆਲੇ ਮਿਠਾਈਆਂ ਦੀਆਂ ਫੈਕਟਰੀਆ, ਦੁਕਾਨਾਂ ਤੇ ਬੇਕਰੀਆ ’ਤੇ ਛਾਪੇਮਾਰੀ ਕਰ ਕੇ ਮਿਠਾਈਆ ਦੇ ਸੈਂਪਲ ਭਰੇ ਗਏ। ਇਸ ਮੌਕੇ ਸਿਵਲ ਸਰਜਨ ਡਾ ਬਲਵੀਰ ਕੁਮਾਰ ਨੇ ਦੱਸਿਆ ਕਿ ਜਿਲੇ ਦੇ ਲੋਕਾਂ ਨੂੰਮ ਸਾਫ ਸੁਥਰੇ ਖਾਦ ਪਦਾਕਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਤੇ ਕਈ ਵਾਰ ਮਿਲਵਟ ਖੋਰ ਵੱਧ ਕਮਾਈ ਕਰਨ ਦੇ ਲਾਲਚਵੱਸ ਘਟੀਆ ਖਾਧ ਪਦਾਰਥ ਵੇਚ ਦਿੰਦੇ ਹਨ। ਉਹਨਾਂ ਮਿਲਾਵਟਖੋਰਾ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀਂ ਤਾਂ ਕਾਨੂੰਨੀ ਡੰਡਾ ਚਲੇਗਾ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਦੁੱਧ, ਪਨੀਰ , ਦੇਸੀ ਘਿਉ, ਤੇਲ ਤੇ ਮਿਠਾਈਆ ਚੰਗੀ ਤਰ੍ਹਾਂ ਦੇਖ ਖਰੀਦਣ, ਜੇਕਰ ਕਿਸੇ ਨੂੰ ਕਿਸੇ ਕਿਸੇ ਦੁਕਾਨਦਾਰ ਤੋਂ ਕੋਈ ਸ਼ਿਕਾਇਤ ਤਾਂ ਉਹ ਸਿਵਲ ਸਰਜਨ ਦਫਤਰ ਨਾਲ ਸੰਪਰਕ ਕਰਨ, ਸਿਹਤ ਵਿਭਾਗ ਦੀਆ ਟੀਮਾਂ ਲੋਕਾ ਸੇਵਾ ਵਿੱਚ ਹਰ ਵਕਤ ਹਾਜ਼ਰ ਹਨ।