ਪੰਜਾਬ ਦਸੂਹਾ ਦੇ ਖੇਤਾਂ ’ਚੋਂ ਮਿਲੀ ਨੌਜਵਾਨ ਦੀ ਲਾਸ਼; ਪਰਿਵਾਰ ਨੂੰ ਕਤਲ ਦਾ ਸ਼ੱਕ; ਪੁਲਿਸ ਕਰ ਰਹੀ ਜਾਂਚ By admin - October 8, 2025 0 54 Facebook Twitter Pinterest WhatsApp ਹੁਸ਼ਿਆਰਪੁਰ ਅਧੀਨ ਆਉਂਦੇ ਦਸੂਹਾ ਦੇ ਪਿੰਡ ਝਿੰਗੜਾ ਦੇ ਖੇਤਾਂ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਡਿੰਪੀ ਸੁਮਨ ਪੁੱਤਰ ਨਰਿੰਦਰਪਾਲ ਸਿੰਘ ਪਿੰਡ ਬੁੱਲੋਵਾਲ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਜਲੰਧੜ ਵਿਖੇ ਪੇਂਟਰ ਵਜੋਂ ਕੰਮ ਕਰਦਾ ਸੀ। ਪਰਿਵਾਰ ਨੇ ਕਤਲ ਦੀ ਸ਼ੰਕਾ ਜਾਹਰ ਕੀਤੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦਾ ਪੁੱਤਰ ਡਿੰਪੀ ਜਲੰਧਰ ਵਿੱਚ ਪੇਂਟਰ ਦਾ ਕੰਮ ਕਰਦਾ ਸੀ ਅਤੇ ਤਿੰਨ ਦਿਨ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਅਤੇ ਅੱਜ ਉਸ ਦੀ ਲਾਸ਼ ਪਿੰਡ ਝਿੰਗੜਾ ਦੇ ਖੇਤਾਂ ਵਿਚ ਪਈ ਹੋਣ ਦੀ ਸੂਚਨਾ ਮਿਲ ਗਈ ਐ। ਮ੍ਰਿਤਕ ਦਾ ਮੋਬਾਈਲ ਫੋਨ ਤੇ ਮੋਟਰ ਸਾਇਕਲ ਗਾਇਬ ਐ। ਮ੍ਰਿਤਕ ਦੀ ਮਾਂ ਰਾਜਵੰਤ ਕੌਰ ਨੇ ਦੱਸਿਆ ਕਿ ਡਿੰਪੀ ਸੁਮਨ ਉਸਦਾ ਇਕਲੌਤਾ ਪੁੱਤਰ ਸੀ। ਉਸਨੇ ਸੋਮਵਾਰ ਦੁਪਹਿਰ 3 ਵਜੇ ਉਸ ਨਾਲ ਗੱਲ ਕੀਤੀ। ਉਸਦੀ ਸਿਹਤ ਬਾਰੇ ਪੁੱਛਣ ਤੋਂ ਬਾਅਦ, ਉਸਨੇ ਉਸਨੂੰ ਦਵਾਈ ਲਿਆਉਣ ਲਈ ਕਿਹਾ ਅਤੇ ਉਸਨੂੰ ਦੱਸਿਆ ਕਿ ਉਸਨੂੰ ਬਾਰਿਸ਼ ਕਾਰਨ ਕੰਮ ਤੋਂ ਛੁੱਟੀ ਲੈਣੀ ਪਈ ਐ। ਇਸ ਤੋਂ ਬਾਅਦ, ਉਸਦਾ ਫ਼ੋਨ ਸੋਮਵਾਰ ਤੋਂ ਬੰਦ ਹੋ ਗਿਆ, ਅਤੇ ਮੰਗਲਵਾਰ ਨੂੰ ਉਸਦੀ ਲਾਸ਼ ਮਿਲਣ ਦੀ ਖ਼ਬਰ ਆ ਗਈ ਐ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਡਿੰਪੀ ਜਲੰਧਰ ਵਿੱਚ ਕੰਮ ਕਰਦਾ ਸੀ ਅਤੇ ਪਿਛਲੇ ਦਿਨ ਵੀ ਜਲੰਧਰ ਵਿੱਚ ਸੀ। ਇਲਾਕੇ ਵਿੱਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਸੀ ਅਤੇ ਉਹ ਜਲੰਧਰ ਤੋਂ ਇੱਥੇ ਕਿਵੇਂ ਆਇਆ, ਇਸ ਦਾ ਕੋਈ ਪਤਾ ਨਹੀਂ ਚੱਲ ਸਕਿਆ। ਮ੍ਰਿਤਕ ਦਾ ਫੋਨ ਤੇ ਮੋਟਰ ਸਾਇਕਲ ਗਾਇਬ ਐ, ਜਿਸ ਤੋਂ ਪਰਿਵਾਰ ਨੇ ਕਤਲ ਕਰ ਕੇ ਲਾਸ਼ ਸੁੱਟਣ ਦੀ ਸ਼ੰਕਾ ਜਾਹਰ ਕੀਤੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।