ਮੁਕਤਸਰ ’ਚ ਤਿੰਨ ਨੌਜਵਾਨਾਂ ਦਾ ਇਕੱਠੇ ਸੰਸਕਾਰ; ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ’ਚ ਗਈ ਸੀ ਜਾਨ; ਪਿੰਡ ਬੱਲਮਗੜ੍ਹ ’ਚ ਮਾਤਮ, ਹਰ ਅੱਖ ਹੋਈ ਨਮ

0
47

ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਬੱਲਮਗੜ੍ਹ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਕੱਲ੍ਹ ਵਾਪਰੇ ਹਾਦਸੇ ‘ਚ ਜਾਨ ਗੁਆਉਣ ਵਾਲੇ ਤਿੰਨ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਘਰ ਪਹੁੰਚੀਆਂ। ਤਿੰਨਾਂ ਦਾ ਪਿੰਡ ਦੇ ਸਿਵਿਆਂ ‘ਚ ਇਕੱਠੇ ਸਸਕਾਰ ਕੀਤਾ ਗਿਆ। ਇਹ ਦ੍ਰਿਸ਼ ਵੇਖ ਕੇ ਪਿੰਡ ਵਿੱਚ ਗ਼ਮਗੀਨ ਮਾਹੌਲ ਸੀ ਤੇ ਹਰ ਅੱਕ ਮੰਨ ਦਿਖਾਈ ਦਿੱਤੀ। ਜਦਕਿ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕਾ ਨੂੰ ਅੰਤਮ ਵਿਦਾਈ ਦੇਣ ਲਈ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਵੀ ਪਹੁੰਚੇ ਹੋਏ ਸਨ।
ਦੱਸਣਯੋਗ ਐ ਕਿ ਬੀਤੇਂ ਕੱਲ ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਪਿੰਡ ਬੱਲਮਗੜ੍ਹ ਦੇ ਤਿੰਨ ਨੌਜਵਾਨ ਸ਼ਰਧਾਲੂਆਂ ਸਿਕੰਦਰ ਸਿੰਘ (ਉਮਰ 17 ਸਾਲ), ਸਤਵਿੰਦਰ ਸਿੰਘ (ਉਮਰ 18 ਸਾਲ) ਅਤੇ ਗੁਰਸਿਮਰਨ ਸਿੰਘ (ਉਮਰ 22 ਸਾਲ) ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿਚ ਖੁਸ਼ਵਿੰਦਰ ਸਿੰਘ (ਉਮਰ 17 ਸਾਲ) ਗੰਭੀਰ ਜਖਮੀ ਹੋ ਗਿਆ ਸੀ, ਜੋ  ਹਸਪਤਾਲ ਵਿੱਚ ਇਲਾਜ ਅਧੀਨ ਐ ਅਤੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਐ।
ਅੱਜ ਤਿੰਨਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਜਿਉਂ ਹੀ ਪਿੰਡ ਬੱਲਮਗੜ੍ਹ ਪਹੁੰਚੀਆਂ, ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਿੱਚ ਮਾਤਮ ਛਾ ਗਿਆ, ਮਾਵਾਂ ਤੇ ਭੈਣਾਂ ਦੇ ਚੀਕਾਂ ਨਾਲ ਆਸਮਾਨ ਗੂੰਜ ਉਠਿਆ। ਸ਼ਮਸ਼ਾਨ ਘਾਟ ‘ਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਹਰ ਚਿਹਰੇ ‘ਤੇ ਦਰਦ ਤੇ ਦੁਖ ਦਾ ਅਹਿਸਾਸ ਸਾਫ਼ ਦਿਖਾਈ ਦਿੱਤਾ।
ਦੇਰ ਸ਼ਾਮ ਤਿੰਨਾਂ ਦਾ ਇਕੋ ਥਾਂ ਤੇ ਵੱਖ ਵੱਖ ਸਿਵਿਆਂ ‘ਤੇ ਸਸਕਾਰ ਕੀਤਾ ਗਿਆ। ਸ਼ਮਸ਼ਾਨ ਘਾਟ ‘ਚ’ ਤਿੰਨਾਂ ਦੀਆਂ ਦੇਹਾਂ ਅਗਨੀ ਦੇ ਹਵਾਲੇ ਕੀਤੀਆਂ ਗਈਆਂ। ਪਿੰਡ ਦੇ ਸਰਪੰਚ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਦੋ ਨੌਜਵਾਨਾਂ ਦੇ ਪਿਤਾ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਸਨ, ਅਤੇ ਇਹ ਨੌਜਵਾਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾਉਂਦੇ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੇ ਲੋਕ ਡੂੰਘੇ ਸਦਮੇਂ ਵਿੱਚ ਚਲੇ ਗਏ ਸਨ
ਸਥਾਨਕ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬੱਸ ਚਾਲਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਬਸ ਚਾਲਕ ਦੀ ਗਲਤੀ ਸੀ ਉਸ ਨੇ ਗਲਤ ਰੋਡ ਤੇ ਬੱਸ ਉਤਾਰ ਦਿੱਤੀ ਤੇ ਹਾਦਸਾ ਹੋਣ ਤੋਂ ਬਾਅਦ ਵੀ ਉਸ ਨੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਹਾਦਸਾ ਹੋਣ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਬੱਸ ਕਾਰਵਾਈ ਗਈ ਜਦ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਬਸ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ।
ਉਹਨਾਂ ਕਿਹਾ ਕਿ ਉਸ ਬੱਸ ਵਿੱਚ ਸਾਡੇ ਪਿੰਡ ਦੇ ਹੀ ਲੋਕ ਮੌਜੂਦ ਸਨ ਜੋ ਹਾਦਸਾ ਵਾਪਰਨ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇੱਥੋਂ ਤਕ ਕਿ ਜਖਮੀਆਂ ਨੂੰ ਹਸਪਤਾਲ ਸਥਾਨਕ ਲੋਕਾਂ ਵੱਲੋਂ ਦਾਖਲ ਕਰਾਇਆ ਗਿਆ ਐ। ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਹ ਕੁਝ ਲੋਕਾਂ ਨੇ ਸਾਥ ਨਹੀਂ ਦਿੱਤਾ ਜਿਸ ਦਾ ਸਾਨੂੰ ਅਫਸੋਸ ਰਹੇਗਾ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤੇ ਇੱਕ-ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕੇ ਉਨ੍ਹਾਂ ਦਾ ਸਹਾਰਾ ਬਣਿਆ ਜਾਵੇ।

LEAVE A REPLY

Please enter your comment!
Please enter your name here