ਪੰਜਾਬ ਪਠਾਨਕੋਟ ਪੁਲਿਸ ਹੱਥ ਲੱਗੀ ਵੱਡੀ ਸਫਲਤਾ; ਲੁਟੇਰਾ ਗਰੋਹ ਦਾ 13ਵਾਂ ਹੋਰ ਮੈਂਬਰ ਗ੍ਰਿਫਤਾਰ By admin - October 8, 2025 0 45 Facebook Twitter Pinterest WhatsApp ਪਠਾਨਕੋਟ ਪੁਲਿਸ ਨੇ ਲੁਟੇਰਾ ਗਰੋਹ ਦੇ ਇਕ ਮੈਂਬਰ ਨੂੰ ਪਿਸਟਲ ਤੇ ਤਿੰਨ ਜ਼ਿੰਦਾ ਕਾਰਤੂਸ ਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਐ। ਇਸ ਗਰੋਹ ਦੇ ਇਕ ਦਰਜਨ ਮੈਂਬਰ ਪਹਿਲਾਂ ਹੀ ਪੁਲਿਸ ਗ੍ਰਿਫਤ ਵਿਚ ਨੇ। ਇਕ ਹੋਰ ਮੈਂਬਰ ਦੀ ਗ੍ਰਿਫਤਾਰੀ ਨਾਲ ਮੁਲਜਮਾਂ ਦੀ ਗਿਣਤੀ 13 ਹੋ ਗਈ ਐ। ਪੁਲਿਸ ਪੁਲਿਸ ਦੇ ਦੱਸਣ ਮੁਤਾਬਕ ਇਹ ਗਰੋਹ ਜ਼ਿਲ੍ਹੇ ਅੰਦਰ ਵਾਪਰ ਰਹੀਆਂ ਵੱਖ ਵੱਖ ਆਪਰਾਧਿਕ ਘਟਨਾਵਾਂ ਵਿਚ ਸ਼ਾਮਲ ਸੀ। ਪੁਲਿਸ ਨੇ ਗਰੋਹ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਪੁਲਿਸ ਨੇ ਵੱਖ-ਵੱਖ ਸਮੇਂ ‘ਤੇ ਇੱਕ ਗੈਂਗ ਦੇ ਦਰਜਨ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਸਨ। ਇਸ ਗੈਂਗ ਦਾ ਇੱਕ ਹੋਰ ਮੈਂਬਰ ਫਰਾਰ ਚੱਲ ਰਿਹਾ ਸੀ, ਜਿਸ ਨੂੰ ਇੱਕ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਕਿਹਾ ਕਿ ਪਠਾਨਕੋਟ ਵਿੱਚ ਇੱਕ ਗਰੋਹ ਕਾਫ਼ੀ ਸਰਗਰਮ ਸੀ ਜੋ ਵੱਖ-ਵੱਖ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਸੀ। ਇਸ ਗਰੋਹ ਨੇ ਇੱਕ ਵਿਅਕਤੀ ‘ਤੇ ਗੋਲੀਆਂ ਵੀ ਚਲਾਈਆਂ ਸਨ। ਪੁਲਿਸ ਵੱਲੋਂ ਹੁਣ ਤਕ ਗਰੋਹ ਦੇ 13 ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਐ। ਪੁਲਿਸ ਨੂੰ ਗਰੋਹ ਨਾਲ ਹੋਰ ਮੈਂਬਰਾਂ ਦੇ ਜੁੜੇ ਹੋਣ ਦੀ ਸ਼ੱਕ ਐ, ਜਿਨ੍ਹਾਂ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।