Uncategorized ਦੀਨਾਨਗਰ ’ਚ ਚੋਰਾਂ ਦਾ ਦੁਕਾਨ ’ਤੇ ਧਾਵਾਂ; 75 ਹਜ਼ਾਰ ਨਕਦੀ ਤੇ ਸਾਮਾਨ ਲੈ ਕੇ ਫਰਾਰ By admin - October 7, 2025 0 18 Facebook Twitter Pinterest WhatsApp ਦੀਨਾਨਗਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਚੋਰਾਂ ਨੇ ਰੇਲਵੇ ਰੋਡ ਸਥਿਤ ਕਾਲਾ ਇਲੈਕਟਰੋਨਿਕਸ ਨਾਮ ਦੀ ਦੁਕਾਨ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਸਾਮਾਨ ਤੇ ਹੱਥ ਸਾਫ ਕੀਤਾ ਐ। ਚੋਰ ਦੁਕਾਨ ਅੰਦਰੋਂ ਚਾਰ ਐਲਈਡੀ ਟੀਵੀ, 7 ਮਿਊਜ਼ਿਕ ਬੂਫਰ, ਚਾਰ ਪੱਖੇ ਅਤੇ 75 ਹਜਾਰ ਨਗਦੀ ਚੋਰੀ ਕਰ ਕੇ ਲੈ ਨੇ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਸ ਨੇ ਇਹ ਰਾਸ਼ੀ ਦੁਕਾਨ ਅੰਦਰ ਹੋਰ ਸਾਮਾਨ ਪਾਉਣ ਲਈ ਰੱਖੀ ਸੀ। ਪੁਲਿਸ ਨੇ ਦੁਕਾਨ ਮਾਲਕ ਦੀ ਇਤਲਾਹ ਬਾਦ ਚੋਰਾਂ ਦੀ ਭਾਰ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਜਿੰਦਰ ਕੁਮਾਰ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਜਦ ਅੱਜ ਸਵੇਰੇ ਆ ਕੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੇਖਿਆਂ ਦੁਕਾਨ ਦੀ ਪਿੱਛੋਂ ਕੰਧ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦਿਵਾਲੀ ਮੌਕੇ ਤੇ ਦੁਕਾਨ ਵਿੱਚ ਸਮਾਨ ਪਾਉਣ ਲਈ ਹਜਾਰਾਂ ਦੀ ਨਗਦੀ ਰਾਸ਼ੀ ਰੱਖੀ ਹੋਈ ਸੀ, ਪਰ ਸਮਾਨ ਆਉਣ ਤੋਂ ਇਕ ਰਾਤ ਪਹਿਲਾਂ ਹੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦੀਨਾਨਗਰ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਪੀੜਿਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।