ਪੰਜਾਬ ਮੋਗਾ ਦੀ ਵਿਧਾਇਕਾ ਵੱਲੋਂ ਘੈਟ ਗਰਲ ਪਰਮ ਦਾ ਸਨਮਾਨ; ਸ਼ੋਸ਼ਲ ਮੀਡੀਆ ’ਤੇ ਗਾਣਾ ਗਾ ਕੇ ਹੋਈ ਮਸ਼ਹੂਰ; ਇੰਗਲੈਂਡ ਤੋਂ ਆਈ ਗਾਣਾ ਗਾਉਣ ਦੀ ਪੇਸ਼ਕਸ਼ By admin - October 7, 2025 0 26 Facebook Twitter Pinterest WhatsApp ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਸੋਸ਼ਲ ਮੀਡੀਆ ਸਟਾਰ ਪਰਮ ਨੂੰ ਸਨਮਾਨਤ ਕੀਤਾ। ਸ਼ੋਸ਼ਲ ਮੀਡੀਆ ’ਤੇ ਘੈਟ ਗਰਲ ਦੇ ਨਾਮ ਨਾਲ ਮਸ਼ਹੂਰ ਹੋਈ ਪਰਮ ਨੇ ਇੰਸਟਾਗਰਾਮ ’ਤੇ ਗਾਣਾ ਗਾਇਆ ਸੀ, ਜਿਸ ਨੇ ਉਸ ਨੂੰ ਦਿਨਾਂ ਵਿਚ ਹੀ ਸਟਾਰ ਬਣਾ ਦਿੱਤਾ ਐ। ਪਰਮ ਨੂੰ ਇੰਗਲੈਂਡ ਵਾਸੀ ਸਖਸ ਵੱਲੋਂ ਗਾਣਾ ਗਾਉਣ ਲਈ ਆਫਰ ਕੀਤਾ ਗਿਆ ਐ, ਜਿਸ ਦੇ ਚਲਦਿਆਂ ਵਿਧਾਇਕਾ ਵੱਲੋਂ ਉਸ ਦੀ ਹੌਂਸਲਾ ਅਫਜਾਈ ਕੀਤੀ ਐ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੇ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਪਰਮ ਨੇ ਦੇਸ਼ ਵਿਦੇਸ਼ ਵਿਚ ਨਾਮਨਾ ਖੱਟ ਕੇ ਆਪਣੇ ਮਾਤਾ ਪਿਤਾ ਅਤੇ ਮੋਗਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਅਸੀਂ ਉਸ ਨੂੰ ਹੌਸਲਾ ਦਿੰਦੇ ਹੋਏ ਸਨਮਾਨਿਤ ਕੀਤਾ ਹੈ ਕਿਉਂਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਸਾਨੂੰ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਇਸ ਪਰਮ ਦੇ ਨਾਲ ਹਮੇਸ਼ਾ ਖੜੇ ਹਾਂ ਜਦੋਂ ਵੀ ਇਸਨੂੰ ਕਿਸੇ ਤਰ੍ਹਾਂ ਦੀ ਵੀ ਜਰੂਰਤ ਪਵੇਗੀ ਅਸੀਂ ਇਸ ਦੀ ਮਦਦ ਕਰਾਂਗੇ।