ਅੰਮ੍ਰਿਤਸਰ ਵਿਖੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ; ਵਿਸ਼ਾਲ ਨਗਰ ਕੀਰਤਨ ’ਚ ਪਹੁੰਚ ਰਹੀ ਸੰਗਤ

0
18

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਅੱਜ ਅੰਮ੍ਰਿਤਸਰ ਸ਼ਹਿਰ ਗੁਰੂ ਦੀ ਬਾਣੀ ਤੇ ਭਗਤੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਸਵੇਰੇ ਸਵੇਰੇ ਹੀ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂ ਘਰਾਂ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਤੇ ਸ਼ਰਧਾ ਭਾਵ ਨਾਲ ਹਜ਼ੂਰੀ ਭਰੀ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪੰਥਕ ਜਥੇਬੰਦੀਆਂ, ਸਕੂਲਾਂ ਦੇ ਬੱਚੇ, ਨਗਾਰੇ ਤੇ ਗਤਕਾ ਟੋਲੀਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਸੜਕਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ, ਜਿਸ ਦਾ ਥਾਂ ਥਾਂ ਸੰਗਤਾਂ ਨੇ ਸਵਾਗਤ ਕੀਤਾ।
ਸ਼ਹਿਰ ਭਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਜੈਕਾਰਾਂ ਗੂੰਜਦੀਆਂ ਰਹੀਆਂ। ਸ਼ਾਮ ਦੇ ਸਮੇਂ ਹਰਿਮੰਦਰ ਸਾਹਿਬ ਪ੍ਰਕਾਸ਼ ਨਾਲ ਜਗਮਗਾਇਆ ਤੇ ਰੋਸ਼ਨੀ ਦੇ ਨਜ਼ਾਰੇ ਨੇ ਸ਼ਰਧਾਲੂਆਂ ਦੇ ਮਨਾਂ ਨੂੰ ਮੋਹ ਲਿਆ। ਸੰਗਤਾਂ ਨੇ ਅਰਦਾਸ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਾ ਸਭ ‘ਤੇ ਬਣੀ ਰਹੇ ਤੇ ਹਰ ਘਰ ਵਿੱਚ ਖੁਸ਼ਹਾਲੀ ਤੇ ਪਿਆਰ ਦੇ ਚਾਨਣ ਵਸਣ।

LEAVE A REPLY

Please enter your comment!
Please enter your name here