ਪੰਜਾਬ ਨਵਾਂ ਸ਼ਹਿਰ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਟਰ; ਸਰਪੰਚ ’ਤੇ ਫਾਇਰਿੰਗ ਮਾਮਲੇ ’ਚ ਲੋੜੀਂਦਾ ਸੀ ਮੁਲਜ਼ਮ By admin - October 7, 2025 0 43 Facebook Twitter Pinterest WhatsApp ਨਵਾਂ ਸ਼ਹਿਰ ਪੁਲਿਸ ਨੇ ਸਰਪੰਚ ’ਤੇ ਫਾਇਰਿੰਗ ਮਾਮਲੇ ਦੇ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮ ਦੀ ਪਛਾਣ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਾਲਣ ਜਿਲ੍ਹਾ ਜਲੰਧਰ ਵਜੋਂ ਹੋਈ ਐ। ਮੁਲਜਮ ਵੱਲੋਂ ਬੀਤੇ ਦਿਨ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ’ਤੇ ਗੋਲੀ ਚਲਾਈ ਗਈ ਸੀ। ਪੁਲਿਸ ਨੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕੇ ਹਸਪਤਾਲ ਵਿਚ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਹੈ ਕਿ ਪਿੰਡ ਹੈਪੋਵਾਲ ਵਿਚ ਖੇਤਾਂ ਵਿਚ ਕੰਮ ਕਰਦੇ ਸਮੇਂ ਸਰਪੰਚ ਗੁਰਿੰਦਰ ਸਿੰਘ ‘ਤੇ ਹਾਲ ਹੀ ਵਿਚ ਗੋਲੀਬਾਰੀ ਹੋਈ ਸੀ, ਦੋਸ਼ ਹੈ ਕਿ ਇਹ ਗੋਲੀਬਾਰੀ ਗੈਂਗਸਟਰ ਕਰਨਜੀਤ ਸਿੰਘ ਨੇ ਕੀਤੀ ਸੀ, ਜਿਸ ਮਗਰੋਂ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਹਥਿਆਰ ਬਰਾਮਦ ਕਰਨ ਲਈ ਗੈਂਗਸਟਰ ਨੂੰ ਬੰਗਾ-ਫਗਵਾੜਾ ਮੁੱਖ ਸੜਕ ਦੇ ਨੇੜੇ ਇਕ ਕਮਰੇ ਵਿਚ ਲੈ ਕੇ ਗਈ ਸੀ। ਮੌਕਾ ਦੇਖ ਕੇ ਗੈਂਗਸਟਰ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਇੱਕ ਗੋਲੀ ਗੈਂਗਸਟਰ ਦੀ ਲੱਤ ‘ਤੇ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ ਤੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਵਿਦੇਸ਼ ਵਿਚ ਸਥਿਤ ਸੋਨੂੰ ਖੱਤਰੀ ਗੈਂਗ ਦੇ ਇਸ਼ਾਰੇ ‘ਤੇ ਕਤਲ ਅਤੇ ਫਿਰੌਤੀ ਸਮੇਤ ਹੋਰ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ।