ਬਰਨਾਲਾ ਦੇ ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ; ਸਨਮਾਨ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

0
43

ਪੰਜਾਬ ਸਰਕਾਰ ਵੱਲੋਂ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਦੇ ਮੁੱਖ ਅਧਿਆਪਕ ਕਰਮਜੀਤ ਸਿੰਘ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਐ। ਕਰਮਜੀਤ ਸਿੰਘ ਉਨ੍ਹਾਂ 71 ਸਰਕਾਰੀ ਅਧਿਆਪਕਾਂ ਵਿਚ ਸ਼ਾਮਲ ਨੇ, ਜਿਨ੍ਹਾਂ ਨੂੰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਟੇਟ ਐਵਾਰਡਾਂ ਨਾਲ ਸਨਮਾਨਿਆ ਗਿਆ ਐ। ਅਧਿਆਪਕ ਕਰਮਜੀਤ ਸਿੰਘ ਨੇ ਮਿਲੇ ਸਨਮਾਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ  ਬਾਕੀ ਅਧਿਆਪਕਾਂ ਨੂੰ ਵੀ ਵਧੀਆਂ ਕੰਮ ਕਰਨ ਲਈ ਪ੍ਰੇਰਿਤ ਕਰੇਗਾ।
ਇਸੇ ਦੌਰਾਨ ਸਨਮਾਨ ਤੋਂ ਬਾਅਦ, ਅਧਿਆਪਕ ਕਰਮਜੀਤ ਸਿੰਘ ਆਪਣੇ ਘਰ ਬਰਨਾਲਾ ਵਾਪਸ ਪਰਤ ਆਏ ਜਿੱਥੇ ਉਨ੍ਹਾਂ ਦਾ ਸਾਥੀ ਅਧਿਆਪਕਾਂ, ਸ਼ਹਿਰ ਨਿਵਾਸੀਆਂ, ਆਂਢ-ਗੁਆਂਢ ਦੇ ਨਿਵਾਸੀਆਂ ਅਤੇ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਹਾਰਾਂ ਅਤੇ ਮਠਿਆਈਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਕਰਮਜੀਤ ਦੇ ਸਾਥੀ ਅਧਿਆਪਕਾਂ ਨੇ ਵੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕਾਰਜ ਨੈਤਿਕਤਾ ਲਈ ਸਟੇਟ ਅਵਾਰਡਾਂ ਨਾਲ ਸਨਮਾਨਿਤ ਕਰ ਰਹੀ ਹੈ ਅਤੇ ਇੱਕ ਬਹੁਤ ਵਧੀਆ ਪਹਿਲ ਕਰ ਰਹੀ ਹੈ, ਜੋ ਹੋਰ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰੇਗੀ।
ਦੱਸਣਯੋਗ ਐ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਜੇਕਰ ਤਾਜ਼ਾ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ 79,286 ਪ੍ਰਾਈਵੇਟ ਸਕੂਲਾਂ ਦੇ ਲਗਭਗ 80,000 ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਆਏ ਹਨ। ਦਾਖਲੇ ਵਧਣ ਦੇ ਨਾਲ, ਸਰਕਾਰੀ ਸਕੂਲਾਂ ਵਿੱਚ 11,000 ਨਵੇਂ ਕਮਰੇ ਬਣਾਏ ਗਏ। ਲਗਭਗ 10,000 ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ, ਜਿਸ ਵਿੱਚ ਸਕੂਲ ਐਮੀਨੈਂਸ, ਸਮਾਰਟ ਸਕੂਲ, ਕੰਪਿਊਟਰ ਲੈਬ ਅਤੇ ਨਵੀਆਂ ਸਕੂਲ ਇਮਾਰਤਾਂ ਵਰਗੇ ਪ੍ਰੋਜੈਕਟ ਸ਼ਾਮਲ ਹਨ। ਸਕੂਲ ਅਧਿਆਪਕਾਂ ਦੀ ਭਰਤੀ ਜਾਰੀ ਹੈ। ਸਰਕਾਰੀ ਸਕੂਲ ਅਧਿਆਪਕਾਂ ਨੂੰ ਨਿਰੰਤਰ ਪ੍ਰੇਰਣਾ ਪ੍ਰਦਾਨ ਕਰਨ ਲਈ, ਉਨ੍ਹਾਂ ਨੂੰ ਹਮੇਸ਼ਾ ਵਾਂਗ ਇਸ ਸਾਲ ਵੀ ਸਟੇਟ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ, ਪੰਜਾਬ ਦੇ 71 ਸਰਕਾਰੀ ਅਧਿਆਪਕਾਂ ਨੂੰ ਸਟੇਟ ਅਵਾਰਡ ਦਿੱਤੇ ਗਏ, ਜਿਨ੍ਹਾਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਚਾਰ ਸਰਕਾਰੀ ਅਧਿਆਪਕਾਂ ਨੂੰ ਸਟੇਟ ਅਵਾਰਡ ਮਿਲੇ ਨੇ।

LEAVE A REPLY

Please enter your comment!
Please enter your name here