ਆਮ ਆਦਮੀ ਪਾਰਟੀ ਦਾ ਹੜ੍ਹ ਨੂੰ ਲੈ ਕੇ ਕੇਂਦਰ ’ਤੇ ਹਮਲਾ; ਬਿਹਾਰ ’ਚ ਗੱਫੇ ਤੇ ਪੰਜਾਬ ਅੰਦਰ ਐਲਾਨਾਂ ਤਕ ਸੀਮਤ ਰਹਿਣ ਦੇ ਇਲਜ਼ਾਮ

0
51

ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ’ਤੇ ਹੜ੍ਹਾਂ ਦੇ ਮੁੱਦੇ ਤੇ ਪੰਜਾਬ ਨਾਲ ਵਿਤਕਰੇ ਦੇ ਇਲਜ਼ਾਮ ਲਾਏ ਨੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨੂੰ ਢਾਈ ਮਹੀਨੇ ਬੀਤ ਚੁੱਕੇ ਨੇ ਪਰ ਅਜੇ ਤਕ ਫੁੱਟੀ ਕੋਡੀ ਵੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚੋਣਾਂ ਵਾਲੇ ਸੂਬੇ ਬਿਹਾਰ ਅੰਦਰ ਔਰਤਾਂ ਨੂੰ ਵੰਡਣ ਲਈ 10 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਨੇ ਪਰ ਪੰਜਾਬ ਅੰਦਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜੇ ਜਾ ਰਹੇ ਨੇ।
ਉਨ੍ਹਾਂ ਕਿਹਾ ਕਿ ਨੁਕਸਾਨ ਦੇ ਮੁਲਾਂਕਣ ਦੇ ਬਹਾਨੇ ਘੜ ਕੇ ਰਾਹਤ ਰੋਕੀ ਹੋਈ ਐ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਨੀਅਤ ਸਾਫ ਹੁੰਦੀ ਤਾਂ ਉਹ ਸਰਕਾਰ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਰਾਹਤ ਦੇ ਸਕਦੀ ਸੀ ਪਰ ਕੇਂਦਰ ਦੀ ਨੀਅਤ ਵਿਚ ਖੋਟ ਐ, ਜਿਸ ਦੇ ਚਲਦਿਆਂ ਉਹ ਗੱਲੀ ਬਾਤੀ ਸਮਾਂ ਲੰਘਾ ਰਹੀ ਐ ਅਤੇ ਢਾਈ ਮਹੀਨੇ ਬੀਤਣ ਦੇ ਬਾਵਜੂਦ ਵੀ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਨੇ ਅਤੇ ਆਉਣ ਵਾਲੇ ਸਮੇਂ ਅੰਦਰ ਭਾਜਪਾ ਨੂੰ ਇਸ ਦਾ ਜਵਾਬ ਜ਼ਰੂਰ ਦੇਣਗੇ।

LEAVE A REPLY

Please enter your comment!
Please enter your name here