Uncategorized ਜਲਾਲਾਬਾਦ ’ਚ ਨਿਕਲਿਆ 1.5 ਕਰੋੜ ਦਾ ਇਨਾਮ; ਮਾਨਸਾ ਵਾਸੀ ਨੇ ਫੋਨ ’ਤੇ ਖਰੀਦੀ ਸੀ ਟਿਕਟ; ਇਨਾਮ ਨਿਕਲਣ ਬਾਅਦ ਜਲਾਲਾਬਾਦ ਪਹੁੰਚਿਆ ਜੇਤੂ By admin - October 7, 2025 0 48 Facebook Twitter Pinterest WhatsApp ਕਹਿੰਦੇ ਨੇ ਜਦੋਂ ਰੱਬ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ। ਅਜਿਹਾ ਕੁੱਝ ਹੀ ਮਾਨਸਾ ਵਾਸੀ ਸਖਸ ਨਾਲ ਵਾਪਰਿਆ ਐ, ਜਿਸ ਨੇ ਫੋਨ ਤੇ ਜਲਾਲਾਬਾਦ ਤੋਂ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਦੀ ਟਿਕਟ ਖਰੀਦ ਸੀ, ਜਿਸ ਦਾ 1.5 ਕਰੋੜ ਰੁਪਏ ਦਾ ਇਨਾਮ ਨਿਕਲਿਆ ਐ। ਜੇਤੂ ਸਖਸ ਜਲਾਲਾਬਾਦ ਦੀ ਸ਼ਾਹ ਜੀ ਲਾਟਰੀ ਸਟਾਲ ਤੇ ਪਹੁੰਚਿਆ, ਜਿੱਥੇ ਉਸ ਨੇ ਢੋਲ ਦੀ ਤਾਲ ਤੇ ਨੱਚ ਤੇ ਮਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਇਨਾਮ ਜਿੱਤਿਆ ਗਿਆ ਹੈ। ਇਹ ਟਿਕਟ ਸ਼ਾਹ ਜੀ ਲਾਟਰੀ ਦਾ ਨਿਕਲਿਆ ਐ। ਜੇਤੂ ਮਾਨਸਾ ਦਾ ਰਹਿਣ ਵਾਲਾ ਹੈ, ਜਿਸਨੇ ਫੋਨ ‘ਤੇ ਲਾਟਰੀ ਟਿਕਟ ਖਰੀਦੀ ਸੀ। ਜੇਤੂ ਨੇ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ, ਜਿਸ ਤੋਂ ਬਾਅਦ, ਉਹ ਅਤੇ ਉਸਦਾ ਪਰਿਵਾਰ ਜਲਾਲਾਬਾਦ ਪਹੁੰਚਿਆ ਅਤੇ ਲੋਕ ਢੋਲ ਦੀ ਤਾਲ ‘ਤੇ ਨੱਚ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾ ਰਹੇ ਹਨ।