ਅੰਮ੍ਰਿਤਸਰ ਪਹੁੰਚਿਆ ਇਰਾਨ ’ਚ ਫਸਿਆ ਨੌਜਵਾਨ; 14 ਦਿਨ ਗੁਜ਼ਾਰੇ ਸੰਤਾਪ ਦੀ ਸਾਂਝਾ ਕੀਤੀ ਕਹਾਣੀ

0
44

ਅਖੌਤੀ ਏਜੰਟਾਂ ਹੱਥੇ ਚੜ੍ਹ ਕੇ ਈਰਾਨ ਵਿਚ ਫਸ਼ੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੇਂਦਰ ਸਰਕਾਰ ਦੀ ਮਦਦ ਸਦਕਾ ਸੁਰੱਖਿਅਤ ਘਰ ਵਾਪਸੀ ਹੋ ਗਈ ਐ। ਇਹ ਨੌਜਵਾਨ 14 ਦਿਨਾਂ ਬਾਅਦ ਅੰਮ੍ਰਿਤਸਰ ਸਥਿਤ ਆਪਣੇ ਘਰ ਪਹੁੰਚਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਗ ਨੇ ਨੌਜਵਾਨ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਐ। ਇਸੇ ਦੌਰਾਨ ਗੁਰਪ੍ਰੀਤ ਸਿੰਘ ਨੇ ਵੀ ਈਰਾਨ ਵਿਚ ਖੁਦ ਨਾਲ ਵਾਪਰੇ ਘਟਨਾਕਰਮ ਦੀ ਆਪਬੀਤੀ ਬਿਆਨ ਕੀਤੀ ਐ। ਗੁਰਪ੍ਰੀਤ ਸਿੰਘ ਦੇ ਘਰ ਵਾਪਸ ਆਉਣ ਤੇ ਪਰਿਵਾਰ ਨੇ ਵੀ ਸੁਖ ਦੇ ਸਾਹ ਲਿਆ ਐ।
ਸਾਰੇ ਘਟਨਾਕਰਮ ਵਾਲੇ ਜਾਣਕਾਰੀ ਸਾਂਝੀ ਕਰਦਿਆਂ ਗੁਰਪ੍ਰੀਤ ਨੇ ਦੱਸਿਆ ਕਿ ਉਹ ਸ਼ੁਰੂ ਵਿੱਚ ਯੂਕੇ ਜਾਣ ਲਈ ਵੈਧ ਤਰੀਕੇ ਨਾਲ ਸਟੱਡੀ ਤੇ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਰਿਹਾ ਸੀ ਪਰ ਜਦੋਂ ਵੀਜ਼ਾ ਨਾ ਮਿਲਿਆ ਤਾਂ ਕੁਝ ਏਜੰਟਾਂ ਨੇ ਉਸਨੂੰ ਗਲਤ ਰਸਤੇ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਉਹ ਧੋਖੇਬਾਜ਼ ਏਜੰਟਾਂ ਦੇ ਜਾਲ ’ਚ ਫਸ ਗਿਆ। ਗੁਰਪ੍ਰੀਤ ਮੁਤਾਬਕ, ਉਸਨੂੰ ਇਕ ਹੋਟਲ ਦੇ ਕਮਰੇ ’ਚ ਬੰਦ ਕਰ ਦਿੱਤਾ ਗਿਆ ਅਤੇ ਫਿਰ 5 ਤੋਂ 50 ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ। ਜਦੋਂ ਪਰਿਵਾਰ ਨੇ ਪੈਸੇ ਨਾ ਭੇਜੇ ਤਾਂ ਉਸ ਨਾਲ ਮਾਰਪੀਟ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਉਸ ਨੇ ਦੱਸਿਆ ਕਿ ਕਈ ਵਾਰ ਉਸ ਦੇ ਫੋਨ ਕੱਟ ਦਿੱਤੇ ਗਏ, ਸੰਪਰਕ ਤੋੜ ਦਿੱਤਾ ਗਿਆ ਅਤੇ ਸਥਾਨਕ ਤੱਤਾਂ ਵੱਲੋਂ ਵੀ ਪੀੜਾ ਦਿੱਤੀ ਗਈ। “ਦਿਨ ਰਾਤ ਡਰ ’ਚ ਬੀਤਦੇ ਸਨ, ਕਈ ਵਾਰ ਲੱਗਦਾ ਸੀ ਕਿ ਹੁਣ ਘਰ ਨਹੀਂ ਮੁੜ ਪਾਵਾਂਗਾ,” ਗੁਰਪ੍ਰੀਤ ਨੇ ਕਿਹਾ। ਉਸ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਗੈਰ ਕਾਨੂੰਨੀ ਰਸਤੇ ਜਾਂ ਫਰਜ਼ੀ ਏਜੰਟ ’ਤੇ ਭਰੋਸਾ ਨਾ ਕਰਨ, ਨਹੀਂ ਤਾਂ ਨਤੀਜੇ ਖਤਰਨਾਕ ਹੋ ਸਕਦੇ ਹਨ।
ਉੱਥੇ ਹੀ ਭਾਜਪਾ ਆਗੂ ਤਰੁਣ ਚੁੱਗ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀ ਸਾਂਝੀ ਕੋਸ਼ਿਸ਼, ਹਾਈ ਕਮਿਸ਼ਨ ਦੀ ਸਤਰਕਤਾ ਅਤੇ ਵਿਦੇਸ਼ ਮੰਤਰਾਲੇ ਦੀ ਤੁਰੰਤ ਕਾਰਵਾਈ ਨਾਲ ਗੁਰਪ੍ਰੀਤ ਨੂੰ ਬਚਾ ਕੇ ਵਾਪਸ ਲਿਆ ਗਿਆ। ਚੁੱਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਸਰਕਾਰ ਦੀ ਤੁਰੰਤ ਪ੍ਰਤੀਕ੍ਰਿਆ ਤੇ ਕੂਟਨੀਤਿਕ ਕਦਮ ਬਹੁਤ ਜ਼ਰੂਰੀ ਹੁੰਦੇ ਹਨ—ਅੱਜ ਜਿਹੜੀ ਰਾਹਤ ਪਰਿਵਾਰ ਨੂੰ ਮਿਲੀ, ਉਹਦੇ ਲਈ ਅਸੀਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਆਭਾਰੀ ਹਾਂ। ਗੁਰਪ੍ਰੀਤ ਦੇ ਪਿਤਾ ਬਲਕਾਰ ਸਿੰਘ ਨੇ ਵੀ ਸਰਕਾਰ ਤੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੁੱਤਰ ਨੇ ਈਰਾਨ ’ਚ 14 ਦਿਨ ਤੱਕ ਬੇਹੱਦ ਤਕਲੀਫ਼ਾਂ ਸਹੀਆਂ, ਪਰ ਅੱਜ ਉਹ ਸੁਰੱਖਿਅਤ ਘਰ ਵਾਪਸ ਆ ਗਿਆ—ਇਹ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਹੈ।

LEAVE A REPLY

Please enter your comment!
Please enter your name here