ਤਰਨ ਤਾਰਨ ਦੇ ਹੜ੍ਹ ਪੀੜਤਾਂ ਲਈ ਮਸੀਹਾ ਬਣੀ ਖਾਲਸਾ ਏਡ; ਪਿੰਡ ਗੁਰਚੱਕ ਦੀਆਂ ਜ਼ਮੀਨਾਂ ਅਬਾਦ ਕਰਨ ਦਾ ਚੁੱਕਿਆ ਬੀੜਾ; ਟਰੈਕਟਰ ਤੇ ਹੋਰ ਸਾਧਨ ਮੁਹੱਈਆ ਕਰਵਾਉਣ ਦੀ ਅਪੀਲ

0
59

ਖਾਲਸਾ ਏਡ ਵੱਲੋਂ ਹੜ੍ਹ ਪੀੜਤ ਇਲਾਕਿਆਂ ਅੰਦਰ ਲੋਕਾਂ ਦੇ ਮੁੜ ਵਸੇਬੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸੇ ਤਹਿਤ ਖਾਲਸਾ ਏਡ ਨੇ ਤਰਨ ਤਾਰਨ ਦੇ ਪਿੰਡ ਗੁਰਚੱਕ ਨੂੰ ਗੋਦ ਲੈ ਕੇ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਦਾ ਬੀੜਾ ਚੁੱਕਿਆ ਗਿਆ ਐ। ਸੰਸਥਾ ਵੱਲੋਂ ਡੇਢ ਮਹੀਨੇ ਤੋਂ ਜ਼ਮੀਨਾਂ ਪੱਧਰ ਕਰਨ ਦਾ ਕੰਮ ਕੀਤਾ ਜਾ ਰਿਹਾ ਐ। ਖਾਲਸਾ ਏਡ ਦੇ ਸੇਵਾਦਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਟਰੈਕਟਰ ਤੇ ਹੋਰ ਸਾਧਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਟਰੈਕਟਰ ਤੇ ਹੋਰ ਸਾਧਨਾਂ ਵਿਚ ਡੀਜ਼ਲ ਦੀ ਸੇਵਾ ਜਥੇਬੰਦੀ ਵੱਲੋਂ ਕੀਤੀ ਜਾਵੇਗੀ।
ਦੱਸਣਯੋਗ ਐ ਇਕ ਹੜ੍ਹ ਦੀ ਮਾਰ ਨਾਲ ਝੰਬੇ ਗੁਰਚੱਕ ਪਿੰਡ ਦੀ ਕਰੀਬ 800 ਏਕੜ ਜਮੀਨ ਰੇਤ ਅਤੇ ਮਿੱਟੀ ਨਾਲ ਭਰ ਚੁੱਕੀ ਹੈ। ਜਮੀਨ ਨੂੰ ਮੁੜ ਆਬਾਦ ਕਰਨ ਲਈ ਖਾਲਸਾ ਏਡ ਵੱਲੋਂ ਪਿੰਡ ਨੂੰ ਗੋਦ ਲਿਆ ਹੋਇਆ ਹੈ। ਖਾਲਸਾ ਏਡ ਦੇ ਸੇਵਾਦਾਰਾਂ ਦੇ ਦੱਸਣ ਮੁਤਾਬਕ ਕਰੀਬ ਡੇਢ ਮਹੀਨੇ ਤੋਂ ਇਸ ਪਿੰਡ ਦੀ ਜਮੀਨ ਨੂੰ ਵਾਹੀਯੋਗ ਬਣਾਉਣ ਲਈ ਲਗਾਤਾਰ ਟਰੈਕਟਰ, ਪੋਕਲਾਈਨ ਮਸ਼ੀਨਾਂ ਅਤੇ ਜੇਸੀਬੀ ਕੰਮ ਕਰ ਰਹੀਆਂ ਹਨ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਿੰਡ ਦੀ ਕਰੀਬ 100 ਏਕੜ ਤੋਂ ਵਧੇਰੇ ਜਮੀਨ ਰਾਵੀ ਦਰਿਆ ਦੀ ਭੇਂਟ ਚੜ੍ਹ ਚੁੱਕੀ ਹੈ। ਪਿੰਡ ਦੀ ਜਮੀਨ ਨੂੰ ਮੁੜ ਵਾਹੀਯੋਗ ਬਣਾਉਣ ਲਈ ਟਰੈਕਟਰਾਂ ਅਤੇ ਹੋਰ ਸਾਧਨਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਸੇਵਾ ਚ ਯੋਗਦਾਨ ਪਾ ਰਹੇ ਟਰੈਕਟਰਾਂ ਨੂੰ ਤੇਲ ਖਾਲਸਾ ਏਡ ਵੱਲੋਂ ਦਿੱਤਾ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਮੇਂ ਚੋਂ ਸਮਾਂ ਕੱਢ ਕੇ ਲੋਕ ਟਰੈਕਟਰ ਤੇ ਹੋਰ ਮਸ਼ੀਨਰੀਆਂ ਨਾਲ ਸਾਡਾ ਸਾਥ ਦਿਓ ਤਾਂ ਜੋ ਕਣਕ ਦੀ ਫਸਲ ਦੀ ਬਿਜਾਈ ਕਰ ਸਕੀਏ।

 

LEAVE A REPLY

Please enter your comment!
Please enter your name here