ਨਾਭਾ ਦੇ ਪਿੰਡਾਂ ਦੀ ਨਸ਼ਿਆਂ ਖਿਲਾਫ ਲਾਮਬੰਦੀ; ਤਿੰਨ ਪਿੰਡਾਂ ਦੀ ਬਣੀ ਸਾਂਝੀ ਕਮੇਟੀ; ਨਸ਼ਾ ਤਸਕਰਾਂ ਨੂੰ ਦਿੱਤੀ ਸੁਧਰ ਜਾਣ ਦੀ ਚਿਤਾਵਨੀ

0
59

ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਨਸ਼ਿਆਂ ਖਿਲਾਫ ਵੱਡਾ ਇਕੱਠ ਕੀਤਾ ਗਿਆ। ਇਕੱਠ ਵਿਚ ਸ਼ਾਮਲ ਤਿੰਨ ਪਿੰਡਾਂ ਦੇ ਲੋਕਾਂ ਨੇ 31 ਮੈਂਬਰੀ ਸਾਂਝੀ ਕਮੇਟੀ ਕਾਇਮ ਬਣਾ ਕੇ ਨਸ਼ਿਆਂ ਖਿਲਾਫ ਲੜਾਈ ਲੜਣ ਦਾ ਐਲਾਨ ਕੀਤਾ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਨਸ਼ਿਆਂ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਐ ਅਤੇ ਲੋਕ ਹੁਣ ਹੋਰ ਸਹਿਣ ਨਹੀਂ ਕਰਨਗੇ। ਜਿਸ ਦੇ ਚਲਦਿਆਂ ਤਿੰਨ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਂਝੀ ਕਮੇਟੀ ਕਾਇਮ ਕੀਤੀ ਐ। ਇਹ ਕਮੇਟੀ ਖੁਦ ਨਸ਼ਿਆਂ ਖਿਲਾਫ ਐਕਸ਼ਨ ਲੈਣ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਕਰੇਗੀ।
ਇਸ ਮੁੱਦੇ ‘ਤੇ ਬੋਲਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਜੰਗ ਬੁਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ। ਸਿੱਟੇ ਵਜੋਂ, ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇੱਕ 31 ਮੈਂਬਰੀ ਕਮੇਟੀ ਬਣਾਈ ਹੈ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿੱਚ ਪੁਲਿਸ ਦੀ ਸਹਾਇਤਾ ਕਰੇਗੀ ਅਤੇ ਇਹ ਵੀ ਯਕੀਨੀ ਬਣਾਏਗੀ ਕਿ ਪਿੰਡ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਨਾ ਵੇਚਿਆ ਜਾਵੇ ਜਾਂ ਨਾ ਵਰਤਿਆ ਜਾਵੇ।
ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿਚ ਨਸ਼ੇ ਵੇਚਣ ਕੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਤੋਂ ਪੀੜਤ ਐ ਤਾਂ ਉਹ ਪਿੰਡ ਵਾਸੀਆਂ ਨਾਲ ਸੰਪਰਕ ਕਰ ਸਕਦਾ ਐ, ਜਿਸ ਦਾ ਇਲਾਜ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਨਸ਼ਾ ਪੀੜਤਾਂ ਦੀ ਇਲਾਜ ਕਰਵਾ ਸਕਦੇ ਨੇ ਪਰ ਕਿਸੇ ਨੂੰ ਪਿੰਡ ਵਿਚ ਨਸ਼ੇ ਵਰਤਣ ਜਾਂ ਵੇਚਣ ਦੀ ਇਜਾਜਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਚੁਕੇ ਨੇ। ਬੀਤੇ ਦਿਨੀਂ ਵੀ ਪਿੰਡ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਵੀ ਨਸ਼ੇ ਰੋਕਣ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਐ ਅਤੇ ਉਨ੍ਹਾਂ ਨੂੰ ਉਮੀਦ ਐ ਕਿ ਪਿੰਡ ਵਾਸੀ ਸਾਂਝੀ ਮੁਹਿੰਮ ਤਹਿਤ ਨਸ਼ਿਆਂ ਨੂੰ ਖਤਮ ਕਰਨ ਵਿਚ ਕਾਮਯਾਬ ਹੋਣਗੇ।

LEAVE A REPLY

Please enter your comment!
Please enter your name here