ਪੰਜਾਬ ਕਲਕੱਤਾ ਕਤਲ ਮਾਮਲੇ ’ਚ ਆਪ ਦੀ ਪ੍ਰੈੱਸ ਕਾਨਫਰੰਸ; ਘਟਨਾ ਨੂੰ ਸਰਕਾਰ ਨਾਲ ਜੋੜਣ ’ਤੇ ਚੁੱਕੇ ਸਵਾਲ; ਕਿਹਾ, ਸਿਆਸੀ ਰੋਟੀਆਂ ਸੇਕ ਰਹੇ ਨੇ ਕੁੱਝ ਲੋਕ By admin - October 6, 2025 0 53 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਸੁਖਵਿੰਦਰ ਸਿੰਘ ਕਲਕੱਤਾ ਕਤਲ ਮਾਮਲੇ ਵਿਚ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦਾ ਖੰਡਨ ਕੀਤਾ ਐ। ਇਸ ਸਬੰਧੀ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਬਲਤੇਜ ਪੰਨੂ ਤੇ ਨੀਲ ਗਰਗ ਨੇ ਕਿਹਾ ਕਿ ਕੁੱਝ ਲੋਕ ਇਸ ਘਿਨੌਉਣੇ ਕਤਲ ਕਾਂਡ ਤੇ ਸਿਆਸੀ ਰੋਟੀਆਂ ਸੇਕ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਮਾਮਲੇ ਨੂੰ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਐ। ਉਨ੍ਹਾਂ ਕਿਹਾ ਕਿ ਇਹ ਪੈਸਿਆਂ ਦੇ ਲੈਣ-ਦੇਣ ਤੇ ਆਪਸੀ ਮੱਤਭੇਦ ਦਾ ਮਾਮਲਾ ਸੀ ਪਰ ਇਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਐ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਨੀ ਵਰਗੇ ਸੁਲਝੇ ਹੋਏ ਇਨਸਾਨ ਨੂੰ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਬੇਬੁਨਿਆਦ ਦੋਸ਼ ਲਗਾ ਕੇ ਸਾਡੇ ਵਿਧਾਇਕ ਦਾ ਸਿੱਧਾ ਨਾਮ ਲੈ ਕੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਜੋ ਬਹੁਤ ਹੀ ਨਿੰਦਣਯੋਗ ਐ। ਉਨ੍ਹਾਂ ਕਿਹਾ ਕਿ ਕਤਲ ਨੂੰ ਅੰਜਾਮ ਦੇਣ ਵਾਲਾ ਸਖਸ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਜਦੀਕੀ ਐ। ਜਦਕਿ ਸਖਸ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹ ਐ, ਜਿਵੇਂ ਇਹ ਆਮ ਆਦਮੀ ਪਾਰਟੀ ਦਾ ਆਦਮੀ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਹਮੇਸ਼ਾ ਕਹਿੰਦੇ ਰਹੇ ਨੇ ਕਿ ਸਰਪੰਚੀ ਚੋਣਾਂ ਪਾਰਟੀਆਂ ਦੇ ਸਿੰਬਲ ਦੇ ਨਹੀਂ ਲੜੀਆਂ ਜਾਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਇਹ ਕਤਲ ਵੀ ਸਰਪੰਚੀ ਚੋਣਾਂ ਦੋਰਾਨ ਪਈ ਦੁਸ਼ਮਣੀ ਦਾ ਨਤੀਜਾ ਐ ਪਰ ਇਸ ਨੂੰ ਸਰਕਾਰ ਨਾਲ ਜੋੜ ਕੇ ਗਲਤ ਬਿਰਤਾਂਤ ਪੇਸ਼ ਕੀਤਾ ਜਾ ਰਿਹਾ ਐ, ਜੋ ਸਹੀ ਨਹੀਂ ਐ। ਦੋਵੇਂ ਆਗੂਆਂ ਨੇ ਚੋਣਾਂ ਦੌਰਾਨ ਵਾਪਰੇ ਘਟਨਾਕਰਮ ਦਾ ਬਿਰਤਾਂਤ ਸਾਂਝਾ ਕਰਦਿਆਂ ਕਤਲ ਹੋਣ ਦਾ ਕਾਰਨਾਂ ਨੂੰ ਰੰਜ਼ਿਸ਼ ਨੂੰ ਦੱਸਿਆ ਐ।