ਪੰਜਾਬ ਮੁਕਤਸਰ ’ਚ ਗਰਭਵਤੀ ਮਹਿਲਾ ਨਾਲ ਦਰਿੰਦਗੀ; ਜਬਰ ਜਨਾਹ ਤੋਂ ਬਾਅਦ ਇੱਟ ਮਾਰ ਕੀਤਾ ਜ਼ਖਮੀ By admin - October 6, 2025 0 59 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਗਰਭਵਤੀ ਮਹਿਲਾ ਨਾਲ ਦਰਿੰਦਗੀ ਹੋਣ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਐ। ਇਥੇ ਇਕ ਪੰਜ ਮਹੀਨਿਆਂ ਦੀ ਗਰਭਵਤੀ ਮਹਿਲਾ ਨਾਲ ਇਕ ਸਖਸ਼ ਵੱਲੋਂ ਜਬਰ ਜਨਾਹ ਕੀਤਾ ਗਿਆ। ਜਦੋਂ ਪੀੜਤਾਂ ਨੇ ਬਚਣ ਲਈ ਰੋਲਾ ਪਾਇਆ ਤਾਂ ਉਸ ਦੇ ਮੂੰਹ ਤੇ ਸਿਰ ਉਪਰ ਇੱਟਾਂ ਦੇ ਵਾਰ ਕਰ ਕੇ ਮੌਕੇ ਤੇ ਫਰਾਰ ਹੋ ਗਿਆ। ਘਟਨਾ ਇਕ ਪਏ ਪਏ ਸ਼ੈਲਰ ਦੇ ਕਮਰੇ ਵਿਚ ਵਾਪਰੀ ਐ। ਪੀੜਤਾਂ ਨੂੰ ਬਠਿੰਡਾ ਦੇ ਏਮਜ਼ ਵਿਚ ਦਾਖਲ ਕਰਵਾਇਆ ਗਿਆ ਐ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੂਰ ਕਰ ਦਿੱਤੀ ਐ।