ਪੰਜਾਬ ਬਜ਼ੁਰਗ ਨੂੰ ਜ਼ਖਮੀ ਕਰ ਕੇ ਲਾਹੀਆਂ ਵਾਲੀਆਂ; ਘਰ ਅੰਦਰ ਦਾਖਲ ਹੋ ਕੇ ਅੰਜ਼ਾਮ ਦਿੱਤੀ ਘਟਨਾ; ਪੁਲਿਸ ਨੇ ਕਾਬੂ ਕਰ ਕੇ ਬਰਾਮਦ ਕੀਤੀਆ ਵਾਲੀਆਂ By admin - October 6, 2025 0 58 Facebook Twitter Pinterest WhatsApp ਸੰਗਰੂਰ ਵਿਚ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਬਜੁਰਗ ਔਰਤ ਘਰ ਅੰਦਰ ਮੌਜੂਦ ਸੀ ਕਿ ਅਣਪਛਾਤਾ ਲੁਟੇਰੇ ਉਸ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਪੁਲਿਸ ਨੇ ਬਜੁਰਗ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਲੁਟੇਰੇ ਨੂੰ ਕਾਬੂ ਕਰ ਕੇ ਉਸ ਤੋਂ ਖੋਹ ਕੀਤੀਆਂ ਵਾਲੀਆਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੀੜਤ ਮਹਿਲਾ ਦੇ ਦੱਸਣ ਮੁਤਾਬਕ ਉਹ ਰਾਤ ਨੂੰ 8 ਵਜੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਕੇ ਦਰਵਾਜਾ ਬੰਦ ਕਰਨਾ ਭੁੱਲ ਗਈ ਸੀ। ਇਸੇ ਦੌਰਾਨ ਜਦੋਂ ਰਾਤ 12 ਵਜੇ ਪਾਣੀ ਪੀਣ ਲਈ ਉੱਠੀ ਤਾਂ ਉਸ ਦੇ ਸਿਰਹਾਣੇ ਇਕ ਨਕਾਬਪੋਸ਼ ਬੰਦਾ ਖੜਾ ਸੀ। ਜਦੋਂ ਉਸ ਨੇ ਉਸ ਨੂੰ ਪੁੱਛਿਆ ਤਾਂ ਤੂੰ ਕੌਣ ਐ ਤਾਂ ਉਸ ਨੇ ਉਸ ਦੇ ਸਿਰ ਤੇ ਸੋਟੀ ਮਾਰ ਦਿੱਤੀ ਅਤੇ ਉਸ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸਐਚਓ ਸਿਟੀ ਮਨਪ੍ਰੀਤ ਨੇ ਦੱਸਿਆ ਕਿ ਸਾਡੇ ਕੋਲ ਇੱਕ ਬਜ਼ੁਰਗ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਉੱਤੇ ਕਾਰਵਾਈ ਕਰਦਿਆਂ ਸਾਡੇ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੁੱਟੀਆਂ ਹੋਈਆਂ ਵਾਲੀਆਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਇਹ ਸਾਰੀ ਘਟਨਾ ਮੌਕੇ ਉੱਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ