
ਲੁਧਿਆਣਾ ਸਿਹਤ ਵਿਭਾਗ ਦੀ ਟੀਮ ਨੇ ਦਿਵਾਲੀ ਤੋਂ ਪਹਿਲਾਂ ਮਿਲਾਵਟਖੋਰਾਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਟੀਮ ਨੇ ਸ਼ਹਿਰ ਦੇ ਸ਼ਾਮ ਨਗਰ ਇਲਾਕੇ ਵਿਚ ਸਥਿਤ ਇੱਕ ਘਰ ਵਿਚ ਰੇਡ ਮਾਰ ਕੇ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਕੀਤਾ ਐ। ਜਾਣਕਾਰੀ ਅਨੁਸਾਰ ਵਿਭਾਗ ਨੂੰ ਇਕ ਪਤੀ ਪਤਨੀ ਵੱਲੋਂ ਨਕਲੀ ਘਿਓ ਬਣਾਉਣ ਦੀ ਗੁਪਤ ਸੂਚਨਾ ਮਿਲੀ ਸੀ। ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਰੇਡ ਕਰ ਕੇ 40 ਕਿਲੋ ਨਕਲੀ ਦੇਸੀ ਘਿਓ ਤੇ 10 ਕਿਲੋ ਸੁੱਕਾ ਦੁੱਧ ਤੇ ਕਰੀਮ ਬਰਾਮਦ ਕੀਤੀ ਐ। ਪੁਲਿਸ ਨੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਪਤੀ ਫਰਾਰ ਹੋ ਗਿਆ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਮਨਦੀਪ ਆਲੂਵਾਲੀਆ ਨੇ ਦੱਸਿਆ ਕਿ ਘਰ ਵਿੱਚ ਗੁਪਤ ਸੂਚਨਾ ਦੇ ਅਧਾਰ ਉੱਪਰ ਰੇਡ ਕੀਤੀ ਗਈ ਜਿਸ ਤੇ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ ਅਤੇ 10 ਕਿਲੋ ਸੁੱਕਾ ਦੁੱਧ ਅਤੇ ਕਰੀਮ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਉੱਪਰ ਪਹਿਲਾਂ ਵੀ ਨਕਲੀ ਕਿਊ ਬਣਾਉਣ ਨੂੰ ਲੈ ਕੇ ਕਈ ਮਾਮਲੇ ਦਰਜ ਹਨ। ਇਹਨਾਂ ਹੀ ਨਹੀਂ ਪਤੀ ਪਤਨੀ ਦੋਨੇ ਹੀ ਪਿੱਛੇ ਇੱਕ ਮਾਮਲੇ ਵਿੱਚ ਪੁਲਿਸ ਤੋਂ ਭਗੋੜੇ ਹਨ।
ਬੇਸ਼ੱਕ ਤੋਂ ਫਰਾਰ ਹੋ ਗਿਆ ਪਰ ਪਤਨੀ ਨੂੰ ਪੁਲਿਸ ਨਹੀਂ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਸਤਰਕ ਹੋਣ ਅਤੇ ਘੱਟ ਰੇਟਾਂ ਦੇ ਲਾਲਚ ਵਿੱਚ ਨਕਲੀ ਦੇਸੀ ਘਿਓ ਜਾਂ ਪਨੀਰ ਨਾ ਖਰੀਦਣ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਤੀ ਪਤਨੀ ਦੋਵੇਂ ਹੀ ਪਿੱਛੇ ਇੱਕ ਕੇਸ ਵਿੱਚ ਭਗੌੜੇ ਚੱਲ ਰਹੇ ਹਨ ਅਤੇ ਪਤੀ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਜਦ ਕਿ ਪਤਨੀ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।


