
ਫਗਵਾੜਾ ਵਿਚ ਇਕ ਨੌਜਵਾਨ ’ਤੇ ਕੁੱਝ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਰਾਤ ਸਮੇਂ ਸੈਲੂਨ ਬੰਦ ਕਰ ਕੇ ਘਰ ਜਾ ਰਿਹਾ ਸੀ। ਪੀੜਤ ਵਿਸ਼ਾਲ ਨੇ ਹਿੰਮਤ ਦਿਖਾਉਂਦਿਆਂ ਹਮਲਾਵਰਾਂ ਤੋਂ ਤੇਜ਼ਧਾਰ ਹਥਿਆਰ ਤੇ ਰਾਡ ਖੋਹ ਕੇ ਆਪਣੀ ਜਾਨ ਬਚਾਈ। ਹਮਲੇ ਵਿਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਮੁਹੱਲੀਆਂ ਵਾਸੀਆਂ ਦੇ ਦੱਸਣ ਮੁਤਾਬਕ ਹਮਲਾਵਰਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਉਨ੍ਹਾਂ ਨੇ ਵਿਸ਼ਾਲ ਤੇ ਰੰਜ਼ਿਸ਼ ਤਹਿਤ ਹਮਲਾ ਕੀਤਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

