ਅੰਮ੍ਰਿਤਸਰ ਨਾਲ ਸਬੰਧਤ ਨੌਜਵਾਨ ਇਟਲੀ ’ਚ ਲਾਪਤਾ; 72 ਦਿਨ ਪਹਿਲਾਂ ਗਾਇਬ ਹੋਇਆ ਸੀ ਹਰਮਨਦੀਪ ਸਿੰਘ; ਪਰਿਵਾਰ ਵੱਲੋਂ ਸਰਕਾਰ ਅੱਗੇ ਮਦਦ ਲਈ ਗੁਹਾਰ

0
32

ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਨਾਲ ਅਣਹੋਣੀਆਂ ਘਟਨਾਵਾਂ ਵਾਪਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਾਵਾ ਤੋਂ ਸਾਹਮਣੇ ਆਇਆ ਐ। ਇਸ ਪਿੰਡ ਨਾਲ ਸਬੰਧਤ ਹਰਮਨਦੀਪ ਸਿੰਘ ਨਾਮ ਦੇ ਨੌਜਵਾਨ ਇਟਲੀ ਦੀ ਧਰਤੀ ਤੇ ਬੀਤੇ 72 ਦਿਨਾਂ ਤੋਂ ਲਾਪਤਾ ਐ। ਪਰਿਵਾਰ ਦੇ ਦੱਸਣ ਮੁਤਾਬਕ ਹਰਮਨਦੀਪ ਸਿੰਘ ਨੂੰ ਆਖਰੀ ਵਾਰ ਇਸ ਦੇ ਉਸਦੇ ਮਾਲਕ ਡੇਅਰੀ ਫਾਰਮ ਮਾਲਕ ਤੇ ਬਲਜਿੰਦਰ ਸਿੰਘ ਨਾਮ ਦੇ ਨੌਜਵਾਨ ਨਾਲ ਵੇਖਿਆ ਗਿਆ ਸੀ। ਪਰਿਵਾਰ ਨੇ ਸਰਕਾਰ ਤੋਂ ਹਰਮਨਦੀਪ ਸਿੰਘ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਐ।

ਇਸ ਘਟਨਾ ਤੋਂ ਬਾਦ ਪਰਿਵਾਰ ਵਿੱਚ ਚਿੰਤਾ ਦੇ ਮਾਹੌਲ ਵਿਚ ਐ।  ਪਰਿਵਾਰ ਵੱਲੋਂ ਭਾਰਤ ਸਰਕਾਰ ਅਤੇ ਇਟਲੀ ਸਥਿਤ ਭਾਰਤੀ ਦੂਤਾਵਾਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹ ਇਟਲੀ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇ ਅਤੇ ਹਰਮਨਦੀਪ ਦਾ ਪਤਾ ਲਗਾਇਆ ਜਾਵੇ। ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹਦਾ ਪੁੱਤਰ 15 ਜਨਵਰੀ 2019 ਨੂੰ ਰੋਜ਼ਗਾਰ ਦੀ ਖਾਤਰ ਇਟਲੀ ਗਿਆ ਸੀ ਅਤੇ ਉਥੇ ਰੋਮ ਸ਼ਹਿਰ ਦੇ ਲਤੀਨਾ ਜ਼ਿਲ੍ਹੇ ਵਿੱਚ ਇੱਕ ਡੇਅਰੀ ਫਾਰਮ ‘ਤੇ ਕੰਮ ਕਰਦਾ ਸੀ। ਪਰਿਵਾਰ ਮੁਤਾਬਕ, 22 ਜੁਲਾਈ 2025 ਨੂੰ ਉਹ ਆਖ਼ਰੀ ਵਾਰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਿਆ।

ਕਾਬਲ ਸਿੰਘ ਨੇ ਦੱਸਿਆ ਕਿ ਜਲੰਧਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਵੀ ਉਸੇ ਡਾਇਰੀ ਵਿਚ ਪਰਵਾਈਜ਼ਰ ਵਜੋਂ ਕੰਮ ਕਰਦਾ ਐ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਲਜਿੰਦਰ ਸਿੰਘ ਨੇ 2021 ਅਤੇ 2023 ਵਿੱਚ ਹਰਮਨਦੀਪ ਨਾਲ ਕੁੱਟਮਾਰ ਕੀਤੀ ਸੀ, ਜਿਸ ਮਾਮਲੇ ਨੂੰ ਉਨ੍ਹਾਂ ਦੇ ਭਰਾ ਕੇਵਲ ਸਿੰਘ, ਜੋ ਇਟਲੀ ਵਿੱਚ ਹੀ ਰਹਿੰਦੇ ਹਨ, ਨੇ ਹਰ ਵਾਰ ਸਮਝੌਤੇ ਨਾਲ ਸੁਲਝਾਇਆ ਸੀ। ਪਰਿਵਾਰ ਨੇ ਦੱਸਿਆ ਕਿ 22 ਜੁਲਾਈ ਨੂੰ ਹਰਮਨਦੀਪ ਨੂੰ ਆਖ਼ਰੀ ਵਾਰ ਬਲਜਿੰਦਰ ਸਿੰਘ ਅਤੇ ਡੇਅਰੀ ਫਾਰਮ ਦੇ ਮਾਲਕ ਨਾਲ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਕਾਬਲ ਸਿੰਘ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ “ਨਾ ਕੰਪਨੀ ਕੋਈ ਸਾਫ਼ ਜਵਾਬ ਦੇ ਰਹੀ ਹੈ, ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮੇਰੇ ਪੁੱਤਰ ਨੂੰ ਕਿੱਥੇ ਭੇਜਿਆ ਗਿਆ ਸੀ। ਸਾਨੂੰ ਪੂਰਾ ਯਕੀਨ ਹੈ ਕਿ ਇਸ ਪਿੱਛੇ ਕੋਈ ਗੜਬੜ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਬਲਜਿੰਦਰ ਸਿੰਘ ਅਤੇ ਡੇਅਰੀ ਮਾਲਕ ਨਾਲ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ, ਕਿਉਂਕਿ ਉਹੀ ਦੋਵੇਂ ਵਿਅਕਤੀ ਆਖ਼ਰੀ ਵਾਰ ਹਰਮਨਦੀਪ ਨਾਲ ਸੰਪਰਕ ਵਿੱਚ ਸਨ। ਪਰਿਵਾਰ ਦਾ ਕਹਿਣਾ ਹੈ ਕਿ ਹਰਮਨਦੀਪ ਇੱਕ ਗੁਰਸਿੱਖ ਤੇ ਇਮਾਨਦਾਰ ਨੌਜਵਾਨ ਹੈ ਜੋ ਬਿਨਾਂ ਦੱਸੇ ਕਦੇ ਘਰ ਤੋਂ ਜਾਂ ਕੰਮ ਤੋਂ ਨਹੀਂ ਗਾਇਬ ਹੋ ਸਕਦਾ। ਪਰਿਵਾਰ ਨੇ ਸਰਕਾਰ, ਮੀਡੀਆ ਅਤੇ ਸਮਾਜਿਕ ਸੰਗਠਨਾਂ ਅੱਗੇ ਮਦਦ ਲਈ ਗੁਲਾਰ ਲਗਾਈ ਐ।

LEAVE A REPLY

Please enter your comment!
Please enter your name here