ਪੰਜਾਬ ਅੰਮ੍ਰਿਤਸਰ ’ਚ ਭਾਜਪਾ ’ਤੇ ਵਰ੍ਹੇ ਨਵਜੋਤ ਸਿੱਧੂ; ਵੋਟ ਚੋਰ ਗੱਦੀ ਛੋੜ ਪੋਸਟਰ ਫੜ ਕੇ ਕੀਤੇ ਹਮਲੇ By admin - October 5, 2025 0 19 Facebook Twitter Pinterest WhatsApp ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਅੱਜ ਅਜੀਤ ਨਗਰ ਵਿਖੇ ਕਾਂਗਰਸੀ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਜਪਾ ਵੱਲ ਤਿੱਖੇ ਨਿਸ਼ਾਨੇ ਸਾਧੇ। ਵੋਟ ਚੋਰ ਗੱਦੀ ਛੋੜ ਦਾ ਪੋਸਟਰ ਹੱਥ ਵਿਚ ਫੜਦਿਆਂ ਉਨ੍ਹਾਂ ਕਿਹਾ ਕਿ ਇੱਥੇ ਜੇਤੂ ਕਾਂਗਰਸੀ ਕੌਂਸਲਰ ਨੂੰ ਜਾਣਬੁਝ ਕੇ ਹਰਾਇਆ ਗਿਆ ਹੈ। ਵੋਟਾਂ ਵਿਚ ਧਾਂਦਲੀ ਦੇ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਮਰ ਚੁੱਕੇ ਵੋਟਰਾਂ ਦੀ ਵੋਟ ਭੁਗਤਾ ਕੇ ਅਕਾਲੀ ਕੌਂਸਲਰ ਨੂੰ ਜਿਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਅੰਦਰ ਸਰਗਰਮ ਰਹਿ ਕੇ ਅਜਿਹੇ ਧੱਕਿਆਂ ਖਿਲਾਫ ਆਵਾਜ ਚੁੱਕਦੇ ਰਹਿਣਗੇ। ਉਹਨਾਂ ਕਿਹਾ ਕਿ ਮੈਂ ਆਪਣੇ ਵਾਰਡ ਵਿੱਚ ਫਿਰ ਤੋਂ ਐਕਟਿਵ ਹੋ ਰਹੀ ਆ ਅਤੇ ਹਰ ਇੱਕ ਦਿਨ ਮੁਹੱਲਿਆਂ ਵਿੱਚ ਦਿਖਾਈ ਦੇਵਾਂਗੀ ਤਾਂ ਲੋਕਾਂ ਦੀ ਆਵਾਜ਼ ਲਗਾਤਾਰ ਸੱਚਾਈ ਦੀ ਚੁੱਕਦੀ ਰਹਾਂਗੇ। ਕਾਂਗਰਸੀ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੇ ਕਿਹਾ ਗਿਆ ਹੈ ਕਿ ਮੈਨੂੰ ਦੋ ਵੋਟਾਂ ਤੋਂ ਹਰਾਇਆ ਗਿਆ ਹੈ। ਮੇਰੇ ਬੰਦਿਆਂ ਨੂੰ ਬੂਥਾਂ ਦੇ ਉੱਪਰ ਸ਼ਰੇਆਮ ਡਰਾਇਆ ਗਿਆ ਹੈ। ਇਸ ਵਾਰ ਵੋਟਿੰਗ ਉੱਪਰ ਪੂਰੀ ਗੁੰਡਾਗਰਦੀ ਕੀਤੀ ਗਈ ਹੈ। ਜਿੱਤੇ ਹੋਏ ਕੌਂਸਲ ਨੂੰ ਹਰਾਇਆ ਗਿਆ ਹੈ ਜਦਕਿ ਹਾਰੇ ਹੋਏ ਕੌਂਸਲਰ ਨੂੰ ਜਿਤਾਇਆ ਗਿਆ ਹੈ ਜਿਸ ਦੀ ਕਿ ਇੱਕ ਲਿਸਟ ਵੀ ਸਾਡੇ ਕੋਲ ਹੈ ਜਿਸ ਦੇ ਵਿੱਚ ਮਰਿਆਂ ਦੀਆਂ ਵੀ ਵੋਟਾਂ ਪਵਾਈਆਂ ਗਈਆਂ ਨੇ ਤਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਦੀ ਵੀ ਵੋਟ ਪਵਾਈ ਗਈ ਹੈ।