ਜਲਾਲਾਬਾਦ ਕੈਬ ਡਰਾਈਵਰ ਦੀ ਭੇਦਭਰੀ ਹਾਲਤ ’ਚ ਮੌਤ; ਹਾਲਤਾਂ ’ਚ ਬਰਾਮਦ ਹੋਈ ਲਾਸ਼; ਪਤਨੀ ਨਾਲ ਹੋਇਆ ਸੀ ਝਗੜਾ

0
21

ਜਲਾਲਾਬਾਦ ਦੇ ਦਸਮੇਸ਼ ਨਗਰੀ ਇਲਾਕੇ ਵਿਚ ਇਕ ਕੈਂਬ ਡਰਾਈਵਰ ਦਾ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਲਾਸ਼ ਘਰ ਅੰਦਰੋਂ ਬਰਾਮਦ ਹੋਈ ਐ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਐ। ਮ੍ਰਿਤਕ ਦੀ ਪਤਨੀ ਦੇ ਦੱਸਣ ਮੁਤਾਬਕ ਮ੍ਰਿਤਕ ਸ਼ਰਾਬ ਪਾਣੀ ਦਾ ਆਦੀ ਸੀ ਤੇ ਉਸ ਨਾਲ ਕੁੱਟਮਾਰ ਕਰ ਕੇ ਅਕਸਰ ਘਰੋਂ ਕੱਢ ਦਿੰਦਾ ਸੀ, ਜਿਸ ਦੇ ਚਲਦਿਆਂ ਬੀਤੀ ਰਾਤ ਵੀ ਉਹ ਗੁਆਢੀਆਂ ਘਰ ਮੌਜੂਦ ਸੀ ਕਿ ਕੁੱਝ ਲੋਕ ਉਸ ਨੂੰ ਘਰ ਅੰਦਰ ਸੁੱਟ ਚਲੇ ਗਏ ਹਨ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮ੍ਰਿਤਕ ਦੀ ਕਤਲ ਹੋਇਆ ਐ।
ਜਾਣਕਾਰੀ ਮੁਤਾਬਕ 32 ਸਾਲਾ ਰਣਜੀਤ ਸਿੰਘ ਕੈਬ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ।   ਪਤਨੀ ਦਾ ਕਹਿਣਾ ਹੈ ਕਿ ਉਸ ਲੜਾਈ ਝਗੜਾ ਕਰ ਕੇ ਘਰੋਂ ਕੱਢ ਦਿੱਤਾ ਜਾਂਦਾ ਸੀ ਅਤੇ ਬੀਤੀ ਰਾਤ ਵੀ ਉਸਨੂੰ ਗਾਲ ਮੰਦਾ ਬੋਲ ਘਰੋਂ ਕੱਢ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਉਹ ਗੁਆਂਢੀਆਂ ਦੇ ਘਰ ਜਾ ਰਹਿ ਰਹੀ ਸੀ। ਮ੍ਰਿਤਕ ਕੈਬ ਡਰਾਈਵਰ ਘਰ ਤੋਂ ਕੰਬਲ ਤੇ ਸਰਾਣਾ ਲੈ ਕੇ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਅੱਡੇ ਉਤੇ ਹੀ ਰਹਾਂਗਾ ਅਤੇ ਜਦ ਉਸਨੇ ਤੜਕਸਾਰ ਆਪਣੇ ਘਰ ਜਾ ਕੇ ਦੇਖਿਆ ਤਾਂ ਸਾਰੇ ਦਰਵਾਜ਼ੇ ਖੁੱਲੇ ਹੋਏ ਸਨ ਅਤੇ ਘਰ ਦੇ ਅੰਦਰ ਉਸ ਦੀ ਬੈਡ ਦੇ ਨਜ਼ਦੀਕ ਲਾਸ਼ ਪਈ ਸੀ।
ਉਧਰ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਦਿਖਾਈ ਦੇ ਰਿਹਾ ਕਿ ਰਾਤ ਮੋਟਰਸਾਈਕਲਾਂ ਤੇ ਸਵਾਰ ਹੋ ਕੁਝ ਲੋਕ ਆਉਂਦੇ ਹਨ ਅਤੇ 18,20 ਮਿੰਟਾਂ ਬਾਅਦ ਇੱਕ ਕਾਰ ਤੇ ਸਵਾਰ ਹੋ ਚਲੇ ਜਾਂਦੇ ਹਨ। ਪੁਲਿਸ ਨੂੰ ਮਾਮਲਾ ਸ਼ੱਕੀ ਜਾ ਰਿਹਾ ਐ। ਪੁਲਿਸ ਨੇ ਵੱਖ ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here