ਪੰਜਾਬ ਲਹਿਰਾਗਾਗਾ ਪੁਲਿਸ ਨੇ ਹਿਰਾਸਤ ’ਚ ਲਏ ਕਾਂਗਰਸੀ; ਮੁੱਖ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਕੀਤੀ ਕਾਰਵਾਈ; ਬੀਬੀ ਭੱਠਲ ਦਾ ਪੁੱਤਰ ਤੇ ਪੋਤਰਾ ਵੀ ਸ਼ਾਮਲ By admin - October 5, 2025 0 42 Facebook Twitter Pinterest WhatsApp ਮੁੱਖ ਮੰਤਰੀ ਦੀ ਲਹਿਰਾਗਾਗਾ ਆਮਦ ਦੌਰਾਨ ਬੀਤੇ ਦਿਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬੀਬੀ ਭੱਠਲ ਦੇ ਬੇਟੇ ਰਾਹੁਲਇੰਦਰ ਸਿੱਧੂ ਤੇ ਪੋਤਰੇ ਸਰਤਾਜ ਸਿੱਧੂ ਸਮੇਤ ਕਾਂਗਰਸੀਆਂ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਕੋਸਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਕਾਂਗਰਸੀਆਂ ਨੂੰ ਪਹਿਲਾਂ ਘਰ ਅੰਦਰ ਨਜਰਬੰਦ ਕੀਤਾ ਅਤੇ ਫਿਰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ। ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਦਾ ਕਹਿਣਾ ਸੀ ਕਿ ਉਹ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸੀ ਪਰ ਪੁਲਿਸ ਨੇ ਡਿਟੇਨ ਕਰ ਲਿਆ ਐ। ਦੱਸਣਯੋਗ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਗਾਗਾ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 101 ਲੋੜਵੰਦ ਲੜਕੀਆਂ ਦੇ ਰੱਖੇ ਗਏ ਵਿਆਹ ਸਮਾਗਮ ਚ ਸ਼ਾਮਿਲ ਹੋਣ ਤਹਿਸੀਲ ਕੰਪਲੈਕਸ ਅਤੇ ਬਿਜਲੀ ਦਫਤਰ ਦੀ ਉਸਾਰੀ ਦਾ ਨੀਹ ਪੱਥਰ ਰੱਖਣ ਲਈ ਲਹਿਰਾਗਾਗਾ ਵਿਖੇ ਪਹੁੰਚੇ ਸੀ। ਮੁੱਖ ਮੰਤਰੀ ਦੀ ਆਮਦ ਮੌਕੇ ਬੀਬੀ ਭੱਠਲ ਦੇ ਸਪੁੱਤਰ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਰਾਹੁਲਇੰਦਰ ਸਿੱਧੂ ਵੱਲੋਂ ਸੱਤ ਮੰਗਾਂ ਤੇ ਅਧਾਰਤ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਸੀ, ਜਿਸ ਨੂੰ ਉਹ ਮੁੱਖ ਮੰਤਰੀ ਨੂੰ ਦੇਣਾ ਚਾਹੁੰਦੇ ਸੀ। ਪਰ ਪੁਲਿਸ ਨੇ ਕਿਸੇ ਹੰਗਾਮੇ ਦੇ ਡਰੋਂ ਉਨ੍ਹਾਂ ਨੂੰ ਰੋਕ ਲਿਆ ਸੀ।