ਪਠਾਨਕੋਟ ਦੇ ਰਾਵੀ ਦਰਿਆ ’ਤੇ ਬਣਿਆ ਪੁਲ ਬੰਦ; ਪਿੱਲਰ ਖਿਸਕਣ ਦੇ ਚਲਦਿਆਂ ਚੁੱਕਿਆ ਕਦਮ; ਪੰਜਾਬ ਨੂੰ ਜੰਮੂ ਕਸ਼ਮੀਰ ਨਾਲ ਜੋੜਦਾ ਐ ਇਹ ਪੁਲ

0
56

ਪਠਾਨਕੋਟ ਪ੍ਰਸ਼ਾਸਨ ਨੇ ਪੰਜਾਬ ਨੂੰ ਜੰਮੂ ਕਸ਼ਮੀਰ ਨਾਲ ਜੋੜਦੇ ਰਾਵੀ ਦਰਿਆ ਤੇ ਬਣੇ ਪੁਲ ਨੂੰ ਬੰਦ ਕਰ ਦਿੱਤਾ ਐ। ਇਹ ਫੈਸਲਾ ਪੁਲ ਦੇ ਪਿੱਲਰ ਖਿਸਕਣ ਤੋਂ ਬਾਅਦ ਲਿਆ ਗਿਆ ਐ। ਜਾਣਕਾਰੀ ਅਨੁਸਾਰ ਡੈਮਾਂ ਵਿਚੋਂ ਪਾਣੀ ਛੱਡਣ ਦੇ ਚਲਦਿਆਂ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਐ, ਜਿਸ ਦੇ ਚਲਦਿਆਂ ਪੁਲ ਦਾ ਇਕ ਪਿੱਲਰ ਖਿਸਕ ਗਿਆ ਐ, ਜਿਸ ਦੇ ਚਲਦਿਆਂ ਅਹਿਤਿਆਤ ਵਜੋਂ ਪੁਲ ਨੂੰ ਗੱਡੀਆਂ ਦੀ ਆਵਾਜਾਈ ਲਈ ਰੋਕ ਦਿੱਤਾ ਗਿਆ ਐ।
ਦੱਸਣਯੋਗ ਐ ਕਿ ਪਿਛਲੇ ਸਮੇਂ ਪਹਾੜਾਂ ਵਿੱਚ ਭਾਰੀ ਬਰਸਾਤ ਦੇ ਚਲਦੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਰਾਵੀ ਦਰਿਆ ਤੇ ਬਣਿਆ ਪੁੱਲ ਜੋ ਕਿ ਲਖਨਪੁਰ ਸਾਈਡ ਤੋਂ ਰੁੜ ਗਿਆ ਸੀ ਜਿਸਦੇ ਚਲਦੇ ਲਖਨਪੁਰ ਤਰਫੋਂ ਪੁਲ ਤੇ ਆਵਾਜਾਈ ਬੰਦ ਕਰ ਦਿਤੀ ਗਈ ਸੀ ਤੇ ਰਾਵੀ ਦਰਿਆ ਵਿਚ ਪਾਣੀ ਉਫਾਨ ਤੇ ਹੋਣ ਕਾਰਨ ਪੁਲ ਦੇ ਦੋ ਪਿਲਰ ਖਿਸਕ ਗਏ ਜਿਸ ਦੇ ਚਲਦੇ ਪੁਲ ਨੂੰ ਖਤਰਾ ਬਣਿਆ ਹੋਇਆ ਸੀ ਤੇ ਹੁਣ ਇਸ ਪੁਲ ਨੂੰ ਪੰਜਾਬ ਤਰਫ ਤੋਂ ਵੀ ਬੰਦ ਕਰ ਦਿਤਾ ਗਿਆ ਹੈ।
ਕਹਿ ਸਕਦੇ ਹਾਂ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਇਸ ਰੋਡ ਤੇ ਆਵਾਜਾਈ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹੈ।  ਪਹਾੜਾਂ ਵਿਚ ਭਾਰੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲਸਤਰ ਵਧਣ ਕਾਰਨ ਝੀਲ ਵਿਚੋਂ 37000 ਹਜਾਰ ਕਿਉਸੀਕ ਪਾਣੀ ਰਾਵੀ ਦਰਿਆ ਵਿਚ ਛਡਿਆ ਗਿਆ ਜਿਸਦੇ ਚਲਦੇ ਲੋਕਾਂ ਨੂੰ ਅਪੀਲ ਵੀ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਕਿ ਦਰਿਆਵਾਂ ਨਜਦੀਕ ਆਪਣੇ ਰਹਿਣ ਬਸੇਰੇ ਛੱਡ ਸੁਰਖਿਅਤ ਜਗਹ ਚਲੇ ਜਾਣ ਤਾਂਕਿ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here