
ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਅੱਜ ਤਰਨ ਤਾਰਨ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ। ਕਸਬਾ ਹਰੀਕੇ, ਕੋਟ ਬੁੱਢਾ ਮੁੱਠਿਆਂ ਵਾਲਾ ਸਮੇਤ ਹੋਰ ਪਿੰਡਾਂ ਦੇ ਦੌਰੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਵਿਆਪਕ ਤਬਾਹੀ ਹੋਈ ਐ, ਜਿਸ ਵਿਚੋਂ ਉਭਰਨ ਲਈ ਕਾਫੀ ਸਮਾਂ ਲੱਗੇਗਾ। ਉਨ੍ਹਾਂ ਹੜ੍ਹ ਪੀੜਤਾਂ ਦੇ ਮੁੜ-ਵਸੇਵੇ ਲਈ ਡੀਜ਼ਲ ਤੇ ਕਣਕ ਬੀਜ ਦੀ ਸੇਵਾ ਦਾ ਐਲਾਨ ਕੀਤਾ। ਉਨ੍ਹਾਂ ਸਮਾਜ ਸੇਵੀਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਵੱਧ ਤੋਂ ਵੱਧ ਮਦਦ ਦੀ ਅਪੀਲ ਕੀਤੀ।
ਦੱਸਣਯੋਗ ਐ ਕਿ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਹਰੀ ਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਕੋਟ ਬੁੱਢਾ ਮੁੱਠਿਆਂ ਵਾਲਾ ਤੇ ਕਈ ਹੋਰ ਪਿੰਡਾਂ ਵਿੱਚ ਜਿੱਥੇ ਕਿ ਬੀਤੇ ਕੁਝ ਦਿਨ ਪਹਿਲਾਂ ਆਏ ਸਤਲੁਜ ਦਰਿਆ ਦੇ ਵਿੱਚ ਪਾਣੀ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਉੱਥੇ ਹੀ ਲੋਕਾਂ ਦੀਆਂ ਉਪਜਾਊ ਜਮੀਨਾਂ ਵੀ ਇਸ ਦਰਿਆ ਦੇ ਪਾਣੀ ਵਿੱਚ ਰੁੜ ਗਈਆਂ ਸਨ ਅਤੇ ਇਹਨਾਂ ਜਮੀਨਾਂ ਵਿੱਚ 10 ਤੋਂ 15 ਫੁੱਟ ਤੱਕ ਰੇਤ ਚੜ ਗਈ ਸੀ ਜਿਸ ਤੋਂ ਬਾਅਦ ਲੋਕ ਆ ਮੁਹਾਰੇ ਹੋ ਕੇ ਲੋਕਾਂ ਤੱਕ ਰਾਸ਼ਨ ਦੀ ਸੇਵਾ ਪਹੁੰਚਾ ਰਹੇ ਸਨ।
ਇਸੇ ਨੂੰ ਵੇਖਦਿਆਂ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਨਿਊ ਚੰਡੀਗੜ੍ਹ ਵਾਲੇ ਇਸ ਇਲਾਕੇ ਵਿੱਚ ਪਹੁੰਚੇ ਅਤੇ ਇਲਾਕੇ ਦੀਆਂ ਸੰਗਤਾਂ ਦਾ ਹਾਲ ਚਾਲ ਜਾਨਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਮੰਡ ਖੇਤਰ ਦੇ ਇਸ ਇਲਾਕੇ ਵਿੱਚ ਸਤਲੁਜ ਦਰਿਆ ਨੇ ਭਾਰੀ ਤਬਾਹੀ ਮਚਾਈ ਹੈ ਉਹਨਾਂ ਕਿਹਾ ਕਿ ਇਸ ਇਲਾਕੇ ਨੂੰ ਪਾਣੀ ਦੀ ਬਹੁਤ ਜਿਆਦਾ ਮਾਰ ਪਈ ਹੈ ਇਸ ਕਰਕੇ ਸਮਾਜ ਸੇਵੀ ਲੋਕ ਕਿਸਾਨਾਂ ਦੀ ਬਾਂਹ ਫੜਨ ਅਤੇ ਉਹਨਾਂ ਦੀਆਂ ਜਮੀਨਾਂ ਵਿੱਚੋਂ ਰੇਤਾ ਕੱਢਣ ਅਤੇ ਉਹਨਾਂ ਦੀਆਂ ਜਮੀਨਾਂ ਪੱਧਰ ਕਰਵਾਉਣ ਤਾਂ ਜੋ ਇਹ ਕਿਸਾਨ ਕਣਕ ਬੀਜ ਸਕਣ।


