ਲੁਧਿਆਣਾ ’ਚ ਕੁੱਤਿਆਂ ਨੂੰ ਲੈ ਕੇ ਹੰਗਾਮਾ; ਕੁੱਤਾ ਪ੍ਰੇਮੀ ਖਿਲਾਫ ਨਿਤਰੇ ਮੁਹੱਲਾ ਵਾਸੀ; ਲੋਕਾਂ ਨੇ ਕੁੱਤਿਆਂ ਦੇ ਹੱਲ ਕੀ ਕੀਤੀ ਮੰਗ

0
27

ਲੁਧਿਆਣਾ ਦੇ ਇਕ ਮੁਹੱਲਾ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮੁਹੱਲੇ ਦੇ ਲੋਕਾਂ ਨੇ ਮਨੀ ਨਾਮ ਦੇ ਸਖਸ ਵੱਲੋਂ ਗਲੀ ਵਿਚ ਆਵਾਰਾ ਕੁੱਤਿਆਂ ਨੂੰ ਖਾਣਾ ਦੇਣ ਤੋਂ ਰੋਕਣਾ ਚਾਹਿਆ। ਲੋਕਾਂ ਦਾ ਕਹਿਣਾ ਸੀ ਕਿ ਅਵਾਰਾ ਕੁੱਤੇ ਉਨ੍ਹਾਂ ਨੂੰ ਕਈ ਵਾਰ ਕੱਟ ਚੁੱਕੇ ਨੇ, ਜਿਸ ਕਾਰਨ ਉਹ ਦਹਿਸ਼ਤ ਵਿਚ ਰਹਿਣ ਲਈ ਮਜਬੂਰ ਨੇ। ਦੂਜੇ ਪਾਸੇ ਮਨੀ ਨਾਮ ਦੇ ਨੌਜਵਾਨ ਤੇ ਉਸ ਦੇ ਮਾਂ ਦਾ ਕਹਿਣਾ ਸੀ ਕਿ ਉਹ ਕੁੱਤਿਆਂ ਨੂੰ ਤਰਸ ਦੇ ਆਧਾਰ ਤੇ ਖਾਣਾ ਪਾਉਂਦੇ ਨੇ, ਜਿਸ ਤੋਂ ਮੁਹੱਲਾ ਵਾਸੀ ਰੋਕਦੇ ਨੇ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਵੀ ਹੋਈ।
ਜਾਣਕਾਰੀ ਅਨੁਸਾਰ ਮਣੀ ਸਿੰਘ ਇਕ ਸਮਾਜ ਸੇਵੀ ਡੋਗ ਲਵਰ ਹੈ ਅਤੇ ਉਸ ਵੱਲੋਂ ਐਨੀਮਲ ਪ੍ਰੋਟੈਕਸ਼ਨ ਲਈ ਇੱਕ ਸੰਸਥਾ ਵੀ ਚਲਾਈ ਜਾਂਦੀ ਹੈ। ਉਹ ਆਪਣੇ ਘਰ ਦੇ ਬਾਹਰ ਆਵਾਰਾ ਕੁੱਤਿਆਂ ਨੂੰ ਖਾਣਾ ਪਾਉਂਦਾ ਐ, ਜਿਸ ਦਾ ਲੋਕ ਵਿਰੋਧ ਕਰਦੇ ਨੇ। ਲੋਕਾਂ ਦਾ ਕਹਿਣਾ ਐ ਕਿ ਗਲੀ ਦੇ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਕੁੱਤੇ ਆਪਣਾ ਸ਼ਿਕਾਰ ਬਣਾ ਰਹੇ ਨੇ ਅਵਾਰਾ ਕੁੱਤੇ ਲਗਾਤਾਰ ਉਹਨਾਂ ਨੂੰ ਵੱਢਦੇ ਨੇ ਅਤੇ ਲੋਕ ਜਦੋਂ ਇਸ ਗੱਲ ਦਾ ਵਿਰੋਧ ਕਰਦੇ ਨੇ ਜਾਂ ਫਿਰ ਕੁੱਤਿਆਂ ਦੇ ਖਿਲਾਫ ਕਾਰਵਾਈ ਕਰਦੇ ਨੇ ਤਾਂ ਮਣੀ ਸਿੰਘ ਉਹਨਾਂ ਦੇ ਵਿਰੁੱਧ ਪਰਚਾ ਦਰਜ ਕਰਵਾ ਦਿੰਦਾ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਆ ਕੇ ਉਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।
ਬੀਤੀ ਰਾਤ ਵੀ ਕੁੱਤੇ ਦੇ ਕੱਟਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਅਤੇ ਮਨੀ ਸਿੰਘ ਦੇ ਵਿਚਕਾਰ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜੇਕਰ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਦੇ ਖਿਲਾਫ ਪਰਚਾ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਅਵਾਰਾ ਕੁੱਤਿਆਂ ਦੀ ਜਾਨ ਕੀਮਤੀ ਹੈ ਤਾਂ ਇਨਸਾਨਾਂ ਦੀ ਵੀ ਜਾਨ ਕੀਮਤੀ ਹੈ ਜਿਨਾਂ ਨੂੰ ਸ਼ਰੇਆਮ ਵੰਡ ਰਹੇ ਨੇ ਗਲੀ ਦੇ ਵਿੱਚ ਮਨੀ ਸਿੰਘ ਵੱਲੋਂ ਕੁੱਤੇ ਰੱਖੇ ਗਏ ਨੇ।
ਉਧਰ ਦੂਜੇ ਪਾਸੇ ਮਣੀ ਸਿੰਘ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਹੀ ਕੁੱਤਿਆਂ ਨੂੰ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਾਨਵਰਾਂ ਤੇ ਜ਼ੁਲਮ ਕਰਨਾ ਸਹੀ ਨਹੀਂ ਹੈ ਉਹ ਸਿਰਫ ਇਹਨਾਂ ਦੀ ਸੇਵਾ ਕਰਦਾ ਹੈ ਜੇਕਰ ਉਹ ਅਵਾਰਾ ਪਸ਼ੂ ਨੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰੇਗਾ ਤਾਂ ਲੋਕ ਇਹਨਾਂ ਨੂੰ ਮਾਰ ਹੀ ਦੇਣਗੇ।

LEAVE A REPLY

Please enter your comment!
Please enter your name here