ਅਬੋਹਰ ਪੁਲਿਸ ਵੱਲੋਂ ਨਸ਼ੇ ਸਮੇਤ 3 ਔਰਤਾਂ ਗ੍ਰਿਫਤਾਰ; ਰਾਜਸਥਾਨ ਤੋਂ ਪੰਜਾਬ ’ਚ ਦਾਖਲ ਹੋਣ ਦੌਰਾਨ ਕੀਤਾ ਕਾਬੂ; 18 ਕਿੱਲੋ 300 ਗਰਾਮ ਡੋਡਾ ਪੋਸਤ ਬਰਾਮਦ

0
20

ਅਬੋਹਰ ਪੁਲਿਸ ਨੇ ਰਾਜਸਥਾਨ ਬਾਰਡਰ ਤੋਂ ਤਿੰਨ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਐ। ਇਹ ਔਰਤਾਂ ਰਾਜਸਥਾਨ ਬਾਰਡਰ ਤੋਂ ਪੰਜਾਬ ਅੰਦਰ ਹੋਈਆਂ ਸਨ। ਪੁਲਿਸ ਨੇ ਸ਼ੱਕ ਪੈਣ ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 18 ਕਿਲੋ 600 ਗ੍ਰਾਮ ਡੋਡਾ ਪੋਸਤ ਬਰਾਮਦ ਹੋਏ। ਗ੍ਰਿਫਤਾਰ ਔਰਤਾਂ ਧਰਮਕੋਟ ਇਲਾਕੇ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਨੇ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਪੁਲਿਸ ਦੇ ਦੱਸਣ ਮੁਤਾਬਕ ਅਬੋਹਰ ਥਾਣਾ ਸਦਰ ਪੁਲਿਸ ਵੱਲੋਂ ਪਿੰਡ ਸੈਦਿਆਂ ਵਾਲੀ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ। ਇ ਦੇ ਦੌਰਾਨ ਪੈਦਲ ਜਾ ਰਹੀਆਂ ਤਿੰਨ ਔਰਤਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਬੈਗ ਵਿੱਚੋਂ 18 ਕਿਲੋ 600 ਗ੍ਰਾਮ ਚੂਰਾ ਪੋਸਟ ਬਰਾਮਦ ਹੋਈ। ਇਹ ਔਰਤਾਂ ਧਰਮਕੋਟ ਇਲਾਕੇ ਨਾਲ ਸੰਬੰਧਿਤ ਹਨ ਅਤੇ ਇਹ ਰਾਜਸਥਾਨ ਤੋਂ ਸਾਧਨ ਬਦਲ ਬਦਲ ਪੰਜਾਬ ਵਿੱਚ ਦਾਖਲ ਹੋਈਆਂ ਸਨ।
ਥਾਣਾ ਸਦਰ ਅਬੋਹਰ ਦੀ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਤਿੰਨਾਂ ਔਰਤਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਜਾਂਚ ਕੀਤੀ ਜਾਏਗੀ ਕਿ ਇਹ ਪੋਸਟ ਕਿੱਥੋਂ ਲੈ ਕੇ ਆਈਆਂ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਹਨਾਂ ਤੇ ਪਹਿਲਾਂ ਕਿੰਨੇ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here