ਪੰਜਾਬ ਸੰਗਰੂਰ ਪ੍ਰਸ਼ਾਸਨ ਅੱਗੇ ਕਿਸਾਨਾਂ ਦੀ ਫਰਿਆਦ; ਖੇਤਾਂ ’ਚੋਂ ਪਰਾਲੀ ਚੁੱਕਣ ਦੀ ਕੀਤੀ ਮੰ; ਬੇਲਰ ਵਾਲਿਆਂ ’ਤੇ ਪਰਾਲੀ ਨਾ ਚੁੱਕਣ ਦੇ ਇਲਜ਼ਾਮ By admin - October 4, 2025 0 61 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਮੂਨਕ ਇਲਾਕੇ ਦੇ ਕਿਸਾਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਖੇਤਾਂ ਵਿਚੋਂ ਪਰਾਲੀ ਚੁੱਕਣ ’ਚ ਮਦਦ ਦੀ ਅਪੀਲ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੇ ਝੋਨੇ ਦੀ ਫਸਲ ਵੱਢ ਲਈ ਐ। ਉਹ ਪਰਾਲੀ ਚੁੱਕਣ ਲਈ ਬੇਲਰ ਵਾਲਿਆਂ ਦੇ ਚੱਕਰ ਕੱਟ ਰਹੇ ਨੇ ਪਰ ਉਹ ਆਪਣੀਆਂ ਸ਼ਰਤਾਂ ਰੱਖ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ, ਇਸ ਲਈ ਪ੍ਰਸ਼ਾਸਨ ਨੂੰ ਪਰਾਲੀ ਚੁੱਕਣ ਵਿਚ ਮਦਦ ਕਰਨੀ ਚਾਹੀਦੀ ਐ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਐ। ਜਦੋਂ ਇਸ ਮਾਮਲੇ ਉੱਪਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੇਲਰ ਦੇ ਨਾਲ ਪਰਾਲੀ ਚੱਕੀ ਜਾਵੇਗੀ ਅਗਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਬਿਲਰ ਵਾਲਾ ਆਪਣੀਆਂ ਸ਼ਰਤਾਂ ਦੱਸਦਾ ਹੈ ਜਾਂ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਚੱਕਣ ਨਹੀਂ ਆ ਰਿਹਾ ਤਾਂ ਕਿਸਾਨ ਸਵੇਰ 8 ਤੋਂ ਸ਼ਾਮ 8 ਤੱਕ ਸੰਗਰੂਰ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01672234196 ਤੇ ਆਪਣੇ ਸਮੱਸਿਆ ਜਾਂ ਅਪੀਲ ਦਰਜ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਸਾਨਾਂ ਤੋਂ ਸਾਥ ਮੰਗਿਆ ਅਤੇ ਉਹਨਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਸਾਡਾ ਸਾਥ ਦੇਣਗੇ ਤਾਂ ਸੰਗਰੂਰ ਜਿਲੇ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ