ਅਬੋਹਰ ਸਿਵਲ ਹਸਪਤਾਲ ’ਚ ਜੱਚਾ-ਬੱਚਾ ਦੀ ਮੌਤ; ਪਰਿਵਾਰ ਨੇ ਇਲਾਜ ’ਚ ਅਣਗਹਿਲੀ ਦੇ ਲਾਏ ਇਲਜ਼ਾਮ

0
52

ਅਬੋਹਰ ਦੇ ਸਿਵਲ ਹਸਪਤਾਲ ਅੰਦਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਡਲਿਵਰੀ ਲਈ ਆਏ ਜੱਚਾ-ਬੱਚਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਐ ਕਿ ਪਲਵੀ ਨਾਮ ਦੇ ਔਰਤ ਨੂੰ ਜਣੇਪੇ ਲਈ ਹਸਪਤਾਲ ਲਿਆਂਦਾ ਗਿਆ ਸੀ। ਪਹਿਲਾਂ ਜਣੇਪੇ ਦੌਰਾਨ ਬੱਚੇ ਦੀ ਮੌਤ ਹੋ ਗਈ। ਉਸ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ, ਜਿਸ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਰਸਤੇ ਵਿਚ ਮੌਤ ਹੋ ਗਈ। ਪਰਿਵਾਰ ਨੇ ਇਲਾਜ ਵਿਚ ਅਣਗਹਿਲੀ ਦੇ ਇਲਜਾਮ ਲਾਏ ਏ।
ਜਾਣਕਾਰੀ ਮੁਤਾਬਕ ਫਾਜ਼ਿਲਕਾ ਰੋਡ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੇ ਪਹਿਲਾਂ ਤੋਂ 2 ਬੱਚੇ ਹਨ ਅਤੇ ਉਸ ਦੀ ਪਤਨੀ ਪੱਲਵੀ ਤੀਜੀ ਵਾਰ ਗਰਭਵਤੀ ਸੀ। ਉਹ ਆਪਣੀ ਗਰਭਵਤੀ ਪਤਨੀ ਨੂੰ ਡਿਲੀਵਰੀ ਲਈ ਸਰਕਾਰੀ ਹਸਪਤਾਲ ਲੈ ਗਿਆ ਆਇਆ ਸੀ। ਉਸ ਨੇ ਦੱਸਿਆ ਕਿ ਡਿਲੀਵਰੀ ਸਮੇਂ ਜੱਚਾ-ਬੱਚਾ ਵਾਰਡ ‘ਚ ਕੋਈ ਮੈਡੀਕਲ ਅਫ਼ਸਰ ਮੌਜੂਦ ਨਹੀਂ ਸੀ ਅਤੇ ਉਸ ਦੀ ਪਤਨੀ ਦੀ ਡਿਲੀਵਰੀ ਬਿਨਾਂ ਡਾਕਟਰ ਦੇ ਸਟਾਫ਼ ਵਲੋਂ ਹੀ ਕੀਤੀ ਗਈ ਹੈ।
ਇਸ ਦੌਰਾਨ ਪਹਿਲਾਂ ਡਾਕਟਰਾਂ ਨੇ ਕਿਹਾ ਕਿ ਨਵਜੰਮੀ ਬੱਚੀ ਨੂੰ 2-3 ਦਿਨ ਹਸਪਤਾਲ ਰੱਖਣਾ ਪਵੇਗਾ ਅਤੇ ਫਿਰ ਕਹਿ ਦਿੱਤਾ ਕਿ ਬੱਚੀ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਸ ਦੀ ਪਤਨੀ ਦੀ ਵੀ ਸਿਹਤ ਵਿਗੜ ਗਈ, ਜਿਸ ਨੂੰ ਡਾਕਟਰਾਂ ਨੇ ਰੈਫ਼ਰ ਕਰ ਦਿੱਤਾ ਅਤੇ ਕਿਹਾ ਕਿ ਖੂਨ ਬਹੁਤ ਜ਼ਿਆਦਾ ਵਹਿ ਗਿਆ ਹੈ। ਇਸ ਮਗਰੋਂ ਦੀਪਕ ਆਪਣੀ ਪਤਨੀ ਨੂੰ ਦੂਜੇ ਹਸਪਤਾਲ ਲਿਜਾ ਰਿਹਾ ਸੀ ਤਾਂ ਰਾਹ ‘ਚ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਰੋਹਿਤ ਗੋਇਲ ਦਾ ਕਹਿਣਾ ਹੈ ਕਿ ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਰਿਪੋਰਟ ਆਉਣ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here