ਗੁਰਦਾਸਪੁਰ ਦੇ ਪਿੰਡ ਸੋਹਲ ’ਚ ਮਿਲਿਆ ਮਨੁੱਖੀ ਕੰਕਾਲਚ 50 ਸਾਲਾ ਪੁਰਾਣੇ ਘਰ ਦੀ ਖੁਦਾਈ ਦੌਰਾਨ ਦੀ ਘਟਨਾ

0
59

ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਮਨੁੱਖੀ ਕੰਕਾਲ ਮਿਲਣ ਦੀ ਖਬਰ ਐ। ਘਟਨਾ ਤੋਂ ਬਾਅਦ ਜਿੱਥੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਐ ਉੱਥੇ ਹੀ ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਕੰਕਾਲ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਕੰਕਾਲ ਦੀ ਪਛਾਣ ਲਈ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਐ। ਪੁਲਿਸ ਸੂਤਰਾਂ ਮੁਤਾਬਕ ਘਰ ਦਾ ਮਾਲਕ 5-6 ਮਹੀਨੇ ਤੋਂ ਲਾਪਤਾ ਐ, ਜਿਸ ਸਬੰਧੀ ਉਸ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਜਾਂਚ ਤੋਂ ਬਾਦ ਤਸਵੀਰ ਸਾਫ ਹੋਣ ਦੀ ਗੱਲ ਕਹੀ ਐ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10 ਵਜੇ ਨਾਲ ਦੇ ਘਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਨੀਂਹ ਪੁੱਟ ਰਹੇ ਸਨ ਤਾਂ ਨਾਲ ਦੇ ਬੰਦ ਪਏ ਘਰ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਖੁਦਾਈ ਦੌਰਾਨ ਇੱਕ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਫੋਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਦੱਸਿਆ ਕਿ ਇਸ ਘਰ ਦਾ ਮਾਲਿਕ ਜਿਸਦਾ ਨਾਮ ਕੁਲਵੰਤ ਸਿੰਘ ਹੈ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ ਜਿਸਦੀ ਕਿ ਲਾਪਤਾ ਹੋਣ ਦੀ ਰਿਪੋਰਟ ਉਸਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ ਉਹਨਾਂ ਦੱਸਿਆ ਕਿ ਇਹ ਕੰਕਾਲ ਮਿਲਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕੰਕਾਲ ਉਸੇ ਵਿਅਕਤੀ ਦਾ ਹੈ ਜਾਂ ਫਿਰ ਕਿਸੇ ਹੋਰ ਦਾ।

LEAVE A REPLY

Please enter your comment!
Please enter your name here