ਪੰਜਾਬ ਨੰਗਲ ’ਚ ਸ਼ਰਾਰਤੀਆਂ ਨੇ ਤੋੜਿਆ ਪੁਲ ਦਾ ਨੀਂਹ ਪੱਥਰ; ਲੋਕਾਂ ਅੰਦਰ ਸ਼ਰਾਰਤੀਆਂ ਖਿਲਾਫ ਗੁੱਸੇ ਦੀ ਲਹਿਰ By admin - October 3, 2025 0 60 Facebook Twitter Pinterest WhatsApp ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸਵਾਨ ਨਦੀ ਤੇ ਬਣਨ ਵਾਲੇ ਪੁਲ ਦਾ ਰੱਖਿਆ ਨੀਂਹ ਪੱਥਰ ਸ਼ਰਾਰਤੀਆਂ ਵੱਲੋਂ ਤੋੜ ਦਿੱਤਾ ਐ। ਇਸ ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਲੋਕਾਂ ਦੀ ਚਰੌਕਣੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਮੰਤਰੀ ਬੈਂਸ ਨੇ ਬੀਤੇ ਦਿਨ ਸਵਾਨ ਨਦੀ ਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਪਰ ਸ਼ਰਾਰਤੀ ਅਨਸਰਾਂ ਨੇ ਇਹ ਉਦਘਾਟਨ ਪੱਥਰ ਤੋੜ ਦਿੱਤਾ ਐ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਪਿੰਡ ਵਾਸੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਲਦੀ ਤੋਂ ਮਹਿੰਦਪੁਰ-ਖੇੜਾ ਕਲਮੋਟ ਤੱਕ ਸਵਾਨ ਨਦੀ ਉੱਤੇ ਬਣੇ 511.96 ਮੀਟਰ ਲੰਬੇ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪੁਲ ਦੇ ਬਣਨ ਨਾਲ ਭਲਦੀ, ਮਹਿੰਦਪੁਰ ਅਤੇ ਖੇੜਾ ਕਲਮੋਟ ਦੇ ਲਗਭਗ 30-40 ਪਿੰਡਾਂ ਦੇ ਨਾਲ-ਨਾਲ ਭੱਲੜੀ, ਭਲਾਣ, ਪਲਾਸੀ, ਪਾਸੀਵਾਲ, ਭਾਨਮ, ਨੰਨਗਰ, ਮੋਜੋਵਾਲ, ਗੋਲਾਈ, ਮਹਿਲਵਾਨ, ਛੂਟੇਵਾਲ, ਹਾਜੀਪੁਰ ਅਤੇ ਸੁਖਸਾਲ ਸਮੇਤ ਕਈ ਹੋਰ ਪਿੰਡਾਂ ਨੂੰ ਲਾਭ ਹੋਣਾ ਐ। ਪਰ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਨੀਂਹ ਪੱਥਰ ਤੋੜ ਦਿੱਤਾ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਵਿਆਪਕ ਗੁੱਸਾ ਫੈਲ ਗਿਆ। ਲੋਕਾਂ ਨੇ ਸ਼ਰਾਰਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਐ। ਕਾਂਗਰਸੀ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਵੀ ਇਸ ਘਟਨਾ ਨਿੰਦਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਕਿਸੇ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ ਪਰ ਹੁਣ ਜਦੋਂ ਪੁਲ ਬਣਨ ਲੱਗਾ ਐ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਹੋਣ ਲੱਗੀਆਂ ਨੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਸ਼ਰਾਰਤੀਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਸਰਕਾਰ ਤੋਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।