ਫਿਰੋਜ਼ਪੁਰ ਵਿਖੇ ਸਾੜਿਆ ਡੋਨਾਲਡ ਟਰੰਪ ਦਾ ਪੁਤਲਾ; ਸਵਦੇਸ਼ੀ ਜਾਗਰਣ ਮੰਚ ਵੱਲੋਂ ਟੈਰਿਫ ਯੁੱਧ ਦਾ ਵਿਰੋਧ; 10 ਸਿਰਾਂ ਵਾਲਾ ਪੁਤਲਾ ਫੂਕ ਕੇ ਪ੍ਰਗਟਾਇਆ ਰੋਸ

0
52

ਫਿਰੋਜ਼ਪੁਰ ਵਿਖੇ ਸਵਦੇਸ਼ ਜਾਗਰਣ ਮੰਚ ਨਾਮ ਦੇ ਸੰਸਥਾ ਵੱਲੋਂ ਦੁਸ਼ਹਿਰ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੁਕਿਆ ਗਿਆ। ਸੰਸਥਾ ਨੇ ਸ਼ਹਿਰ ਦੇ ਰਾਮ ਬਾਗ ਰੋਡ ’ਤੇ 10 ਸਿਰਾਂ ਵਾਲਾ 12 ਫੁੱਟ ਉੱਚਾ ਪੁਤਲਾ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਦੇਸ਼ੀ ਜਾਗਰਣ ਮੰਚ ਦੇ ਆਗੂ ਡਾ. ਤਰੁਣ ਜੈਨ ਨੇ ਕਿਹਾ ਕਿ ਅੱਜ ਹਰ ਥਾਂ ਰਾਵਣ ਦੇ ਪੁਤਲੇ ਸਾੜੇ ਗਏ ਹਨ ਪਰ ਡੋਨਾਲਡ ਟਰੰਪ ਵਿ ਕਿਸੇ ਰਾਵਣ ਤੋਂ ਘੱਟ ਨਹੀਂ ਐ, ਜਿਸ ਦੇ ਚਲਦਿਆਂ ਰਾਵਣ ਦਾ ਪੁਤਲਾ ਫੁਕਿਆ ਗਿਆ ਐ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਹਰ ਰੋਜ਼ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਸਾਜ਼ਿਸ਼ਾਂ ਰਚ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਟੈਰਿਫ ਲਗਾ ਕੇ, ਡੋਨਾਲਡ ਟਰੰਪ ਸਥਾਨਕ ਆਬਾਦੀ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੋਵਾਂ ਵਿੱਚ ਡਰ ਪੈਦਾ ਕਰ ਰਿਹਾ ਹੈ। ਇਸੇ ਲਈ ਉਹ ਟਰੰਪ ਦਾ ਪੁਤਲਾ ਸਾੜ ਰਹੇ ਹਨ।
ਡਾ. ਤਰੁਣ ਜੈਨ ਨੇ ਕਿਹਾ ਕਿ ਸਵਦੇਸ਼ੀ ਅੰਦੋਲਨ ਹੁਣ ਦੇਸ਼ ਵਿੱਚ ਪੂਰੀ ਤਰ੍ਹਾਂ ਜ਼ੋਰ ਫੜ ਚੁੱਕਾ ਹੈ, ਅਤੇ ਲੋਕਾਂ ਨੂੰ ਔਨਲਾਈਨ ਖਰੀਦਦਾਰੀ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਤੋਂ ਸਾਮਾਨ ਖਰੀਦਣ ਦੀ ਬਜਾਏ ਆਪਣੇ ਦੇਸ਼ ਵਾਸੀਆਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਨੌਜਵਾਨ ਉੱਦਮੀਆਂ ਨੂੰ ਵਿਕਸਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਗਵਾਨ ਰਾਮ ਬਾਂਦਰ ਫੌਜ ਦੀ ਮਦਦ ਨਾਲ ਲੰਕਾ ਦੇ ਰਾਜਾ ਰਾਵਣ ਨੂੰ ਹਰਾ ਸਕਦੇ ਹਨ, ਤਾਂ ਸਵਦੇਸ਼ੀ ਦੀ ਵਰਤੋਂ ਕਰਕੇ ਭਾਰਤੀਆਂ ਦੁਆਰਾ ਡੋਨਾਲਡ ਟਰੰਪ ਦਾ ਹੰਕਾਰ ਨਸ਼ਟ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here