ਪਟਿਆਲਾ ’ਚ ਅਚਾਨਕ ਡਿੱਗਿਆ ਰਾਵਨ ਦਾ ਪੁਤਲਾ; ਲੋਕਾਂ ’ਚ ਮਚੀ ਭਗਦੜ, ਨੁਕਸਾਨ ਤੋਂ ਹੋਇਆ ਬਚਾਅ

0
18

ਪਟਿਆਲਾ ਦੇ ਤੋਪਖਾਨਾ ਮੌੜ ਨੇੜਲੇ ਰਾਮਲੀਲਾ ਗਰਾਊਂਡ ਵਿੱਚ ਬੀਤੀ ਸ਼ਾਮ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਦੁਸ਼ਹਿਰੇ ਮੌਕੇ ਬਣਾਇਆ ਰਾਵਨ ਦਾ ਪੁਤਲਾ ਅਚਾਨਕ ਡਿੱਗ ਪਿਆ। ਇਸ ਕਾਰਨ ਰਾਵਣ ਦਹਿਣ ਵੇਖਣ ਆਏ ਲੋਕਾਂ ਅੰਦਰ ਭਗਦੜ ਮੱਚ ਗਈ। ਇਸ ਕਾਰਨ ਭਾਵੇਂ ਕਿਸੇ ਕਿਸਮ ਦੀ ਨੁਕਸਾਨ ਤੋਂ ਬਚਾਅ ਰਿਹਾ ਐ ਪਰ ਲੋਕਾਂ ਅੰਦਰ ਕੁੱਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਤਲੇ ਨੂੰ ਰੱਸੀਆਂ ਦੀ ਮਦਦ ਨਾਲ ਸਿੱਧਾ ਕਰ ਕੇ ਇਸ ਦਾ ਦਹਿਣ ਕੀਤਾ ਗਿਆ।

LEAVE A REPLY

Please enter your comment!
Please enter your name here