ਬਠਿੰਡਾ ਏਮਜ਼ ਅੰਦਰ ਭਿੱੜੀਆਂ ਦੋ ਧਿਰਾਂ; ਸਿਕਿਉਰਿਟੀ ਗਾਰਡ ਹਟਾਉਣ ਨੂੰ ਲੈ ਕੇ ਚੱਲੇ ਘਸੁੰਨ ਮੁੱਕੀ; ਪੁਲਿਸ ਦੇ ਸਾਹਮਣੇ ਹੋਈ ਲੜਾਈ

0
51

 

ਬਠਿੰਡਾ ਦੇ ਏਮਜ਼ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਕਿਉਟਲੀ ਗਾਰਡਾਂ ਨੂੰ ਹਟਾਉਣ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੱੜ ਗਈਆਂ। ਜਾਣਕਾਰੀ ਅਨੁਸਾਰ ਪੁਰਾਣੀ ਸਕਿਉਰਟੀ ਦਾ ਠੇਕਾ ਖਤਮ ਹੋਣ ਬਾਅਦ ਨਵੇਂ ਠੇਕੇਦਾਰ ਵੱਲੋਂ ਸਕਿਉਰਟੀ ਰੱਖੀ ਗਈ ਸੀ। ਇਸੇ ਦੌਰਾਨ ਕੁੱਝ ਪੁਰਾਣੇ ਸਕਿਉਰਟੀ ਗਾਰਡਾਂ ਨੂੰ ਹਟਾਉਣ ਨੂੰ ਲੈ ਕੇ ਤਕਕਾਰ ਹੋ ਗਈ। ਨੌਕਰੀ ਤੋਂ ਕੱਢੇ ਗਏ ਮੁਲਾਜਮਾਂ ਨੇ ਮੁੜ ਬਹਾਲ ਕਰਨ ਦੀ ਮੰਗ ਕੀਤੀ ਐ।
ਜਾਣਕਾਰੀ ਅਨੁਸਾਰ ਪੁਰਾਣੀ ਸਕਿਉਰਟੀ ਵਿਚ ਤੈਨਾਤ ਜ਼ਿਆਦਾਤਰ ਨੌਜਵਾਨ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਪੰਜ ਸੱਤ ਸਾਲਾਂ ਤੋਂ ਲਗਾਤਾਰ ਨੌਕਰੀ ਉੱਪਰ ਸਨ ਪਰ ਹੁਣ ਇਕਦਮ ਬੇਰੁਜ਼ਗਾਰ ਹੋਣ ਨੂੰ ਲੈ ਕੇ ਪ੍ਰੇਸ਼ਾਨ ਹਨ। ਉਧਰ ਹਸਪਤਾਲ ਪ੍ਰਬੰਧਕਾਂ ਨੇ ਇਸ ਮਸਲੇ ਨੂੰ ਲੈ ਕੇ ਪੱਲਾ ਝਾੜਿਆ ਐ। ਏਮਸ ਦੇ ਅਧਿਕਾਰੀ ਅਸਿਸਟੈਂਟ ਡਾਇਰੈਕਟਰ ਰਾਜੀਵ ਸੈਨ ਰਾਏ ਨੇ ਕਿਹਾ ਕਿ ਹਸਪਤਾਲ ਦੀ ਸਕਿਉਰਟੀ ਪ੍ਰਾਈਵੇਟ ਹੁੰਦੀ ਹੈ ਜਿਸ ਦਾ ਠੇਕਾ ਆਨਲਾਈਨ ਹੋਇਆ ਹੈ ਇਸ ਵਿੱਚ ਸਾਡਾ ਕੋਈ ਵੀ ਲਾਈਨ ਦੇਣ ਨਹੀਂ ਹੈ। ਉਹਨਾਂ ਨੇ ਕਿਸ ਨੂੰ ਰੱਖਣਾ ਹੈ ਅਤੇ ਕਿਸ ਨੂੰ ਕੱਢਣਾ ਹੈ ਇਹ ਉਨ੍ਹਾਂ ਦਾ ਆਪਣਾ ਮੈਟਰ ਐ।
ਸਿਕਿਉਰਿਟੀ ਅਧਿਕਾਰੀ ਭਲਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਅਜੇ ਕਿਸੇ ਨੂੰ ਵੀ ਨਹੀਂ ਕੱਢਿਆ ਕੁਝ ਲੋਕਾਂ ਦੀ ਫੇਰ ਬਦਲ ਜ਼ਰੂਰ ਕੀਤੀ ਹੈ ਉਹ ਵੀ ਪੰਜ ਤੋਂ ਸੱਤ ਹਨ ਜੋ ਸਿਕਿਉਰਟੀ ਲਈ ਅਣਫਿਟ ਸੀ ਪਰ ਇਹ ਲੋਕ ਜਾਣਬੁੱਝ ਕੇ ਹੰਗਾਮਾ ਕਰ ਰਹੇ ਹਨ। ਹਸਪਤਾਲ ਵਿੱਚ ਵੱਡੇ ਪੱਧਰ ਤੇ ਸਿਕਿਉਰਟੀ ਐਕਸਟਰੀ ਮਸ਼ੀਨਾਂ ਅਤੇ ਹੋਰ ਟੈਕਨੀਕਲ ਸਿਕਿਉਰਟੀ ਨਾਲ ਸੰਬੰਧਿਤ ਸਮਾਨ ਆ ਰਿਹਾ ਹੈ ਜਿਸ ਸਬੰਧੀ ਸਾਨੂੰ ਟੈਕਨੀਕਲ ਐਕਸਪਰਟਸ ਦੀ ਜ਼ਰੂਰਤ ਹੈ ਇਸ ਲਈ ਕੁਝ ਬੰਦਿਆਂ ਨੂੰ ਸ਼ੰਟਿੰਗ ਜਰੂਰ ਕੀਤਾ ਜਾ ਰਿਹਾ ਸੀ ਪਰ ਕੱਢਿਆ ਕਿਸੇ ਨੂੰ ਨਹੀਂ।
ਦੂਜੇ ਪਾਸੇ ਸਿਕਿਉਰਟੀ ਤੋਂ ਹਟਾਏ ਜਾਣ ਨੂੰ ਲੈ ਕੇ ਗਾਰਡਾਂ ਦਾ ਕਹਿਣਾ ਹੈ ਕਿ ਅਸੀਂ ਏਮਸ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਸਿਕਿਉਰਟੀ ਦੇ ਰਹੇ ਹਾਂ ਇੱਥੇ ਬਹੁਤ ਸਾਰੀਆਂ ਸਿਕਿਉਰਟੀਆਂ ਬਦਲੀਆਂ ਹਨ ਪਰ ਪੁਰਾਣੇ ਬੰਦਿਆਂ ਨੂੰ ਕਿਸੇ ਨੇ ਨਹੀਂ ਕੱਢਿਆ ਇਹਨਾਂ ਨੇ ਆਉਣ ਸਾਰ ਸਾਡੇ 47 ਲੋਕ ਕੱਢ ਦਿੱਤੇ ਅਸੀਂ ਜਦੋਂ ਕਿ ਹੁਣ ਦਿਵਾਲੀ ਦਸਹਿਰੇ ਦਾ ਤਿਉਹਾਰ ਹੈ ਇਹਨਾਂ ਵੱਲੋਂ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਨੌਕਰੀ ਬਹਾਲ ਕਰਵਾਈ ਜਾਵੇ।

LEAVE A REPLY

Please enter your comment!
Please enter your name here