ਹੜ੍ਹ ਪੀੜਤਾਂ ਲਈ ਮਸੀਹਾ ਬਣੀ ਗਲੋਬਲ ਸਿੱਖ ਸੰਸਥਾ; ਕਿਸਾਨਾਂ ਲਈ ਸ਼ੁਰੂ ਕੀਤਾ ਸਾਂਝਾ ਸਹਾਰਾ ਪ੍ਰੋਜੈਕਟ; ਜ਼ਮੀਨਾਂ ਪੱਧਰ ਕਰ ਕੇ ਬਿਜਾਈ ਦੀ ਲਈ ਜ਼ਿੰਮੇਵਾਰੀ

0
57

ਗਲੋਬਲ ਸਿੱਖ ਸੰਸਥਾ ਨੇ ਹੜ੍ਹ ਪੀੜਤ ਕਿਸਾਨਾਂ ਲਈ ਸਾਂਝਾ ਸਹਾਰਾ ਪ੍ਰੋਜੈਕਟ ਸ਼ੁਰੂ ਕੀਤਾ ਐ, ਜਿਸ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਦੇ ਨਾਲ ਨਾਲ ਅਗਲੀ ਫਸਲ ਦੀ ਬਿਜਾਈ ਦੀ ਜ਼ਿੰਮੇਵਾਰੀ ਵੀ ਲਈ ਗਈ ਐ। ਸੰਸਥਾ ਨੇ ਇਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ, ਜਿਸ ਜ਼ਰੀਏ ਕੋਈ ਵੀ ਪੀੜਤ ਕਿਸਾਨ ਸੰਸਥਾ ਤੋਂ ਮਦਦ ਹਾਸਲ ਕਰ ਸਕਦਾ ਐ। ਸੰਸਥਾ ਵੱਲੋਂ ਟਰੈਕਟਰ, ਸੁਪਰ ਸੀਡਰ ਤੇ ਹੋਰ ਖੇਤੀ ਸੰਦਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਐ ਤਾਂ ਜੋ ਕਿਸਾਨਾਂ ਦਾ ਲੋੜੀਂਦੀ ਮਦਦ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਆਗੂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਅੱਜ ਅਰਦਾਸ ਬੇਨਤੀ ਕਰ “ਸਾਂਝਾ ਸਹਾਰਾ ਪ੍ਰੋਜੈਕਟ” ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਹੜ ਪ੍ਰਭਾਵਿਤ ਪਿੰਡਾਂ ਚ ਕਿਸਾਨਾਂ ਦੀ ਮਦਦ ਲਈ ਵਿਸ਼ੇਸ਼ ਕਰ ਉਹ ਕਿਸਾਨ ਜਿਹਨਾਂ ਦੀ 5 ਏਕੜ ਦੇ ਕਰੀਬ ਜਮੀਨ ਹੈ ਅਤੇ ਉਹਨਾਂ ਨੂੰ ਇਸ ਮਾਰ ਹੇਠ ਹੁਣ ਕਣਕ ਦੀ ਬਿਜਾਈ ਲਈ ਮੁਸ਼ਕਿਲ ਆ ਰਹੀ ਹੈ ਉਹਨਾਂ ਦੀ ਮਦਦ ਲਈ ਉਹਨਾਂ ਦੀ ਟੀਮ ਵਲੋ ਕਿਸਾਨਾਂ ਦੀ ਆਗੇ ਆ ਮਦਦ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਲਈ ਸੰਸਥਾ ਵਲੋਂ ਆਪਣੇ ਤੌਰ ਉਤੇ ਟ੍ਰੈਕਟਰ ਸੁਪਰ ਸੀਡਰ ਅਤੇ ਹੋਰ ਖੇਤੀ ਸੰਧ ਕੋਲ ਇਕੱਠੇ ਕਰ ਲਏ ਗਏ ਹਨ ਅਤੇ ਆਪਣੇ ਖਰਚ ਤੇ ਹੀ ਕਿਸਾਨਾਂ ਦੀ ਬਿਜਾਈ ਲਈ ਮਦਦ ਕੀਤੀ ਜਾਵੇਗੀ ਅਤੇ ਉਸ ਲਈ ਇਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਜਿਸ ਵੀ ਕਿਸਾਨ ਨੂੰ ਲੋੜ ਹੈ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਜੋ ਵੀ ਖਰਚ ਆਵੇਗਾ ਉਹ ਗਲੋਬਲ ਸਿੱਖ ਸੰਸਥਾ ਵਲੋਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਡੀਜਲ ਦਾ ਖਰਚ ਹੋਵੇ ਜਾ ਹੋਰਨਾਂ ਬਿਜਾਈ ਦੇ ਖਰਚ ਹੋਣ, ਇਹ ਸਾਰਾ ਖਰਚਾ ਸੰਸਥਾ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਰਾਹਤ ਕਾਰਜ  ਆਉਣ ਵਾਲੇ 6 ਮਹੀਨੇ ਤੱਕ ਕੀਤੇ ਜਾਣਗੇ ਜੋ ਵੀ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਹਨ ਜਦ ਤੱਕ ਉਹ ਪੂਰੇ ਨਹੀਂ ਹੁੰਦੇ ਅਤੇ ਜੋ ਵੀ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਲੋੜ ਹੋਵੇਗੀ ਉਹਨਾਂ ਲਈ ਸੰਸਥਾ ਲਗਾਤਾਰ ਉਪਰਾਲੇ ਕਰਦੀ ਰਹੇਗੀ।

LEAVE A REPLY

Please enter your comment!
Please enter your name here