ਪੰਜਾਬ ਅਕਾਲੀ ਦਲ ਨੇ ਕੇਂਦਰੀ ਫੰਡ ਨੂੰ ਲੈ ਕੇ ਘੇਰੀ ਸਰਕਾਰ; 13 ਹਜ਼ਾਰ ਕਰੋੜ ਨਾ ਖਰਚਣ ਦੇ ਲਾਏ ਇਲਜ਼ਾਮ By admin - October 2, 2025 0 51 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਫੰਡਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰਾ ਅਰਸ਼ਦੀਪ ਕਲੇਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਕੇਂਦਰੀ ਫੰਡ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਫੰਡ ਨਾ ਹੋਣ ਦੀ ਦੁਹਾਈ ਪਾ ਰਹੇ ਸੀ ਅਤੇ ਹੁਣ ਫੰਡ ਹੋਣ ਦੀ ਗੱਲ ਮੰਨਣ ਬਾਅਦ ਬੇਤੁਕੇ ਤਰਕ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ 13 ਹਜ਼ਾਰ ਕਰੋੜ ਵਿਚੋਂ ਕੁੱਝ ਫੀਸਦੀ ਵੀ ਖਰਚ ਕਰ ਦਿੰਦੇ ਤਾਂ ਹੜ੍ਹ ਪੀੜਤਾਂ ਨੂੰ ਵੱਡੀ ਰਾਹਤ ਮਿਲ ਜਾਣੀ ਸੀ ਪਰ ਸਰਕਾਰ ਆਪਣੀਆਂ ਨਕਾਮੀਆਂ ਛੁਪਾਉਣ ਲਈ ਬੇਵਜ੍ਹਾ ਪ੍ਰਚਾਰ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਤੁਕੇ ਤਰਕਾਂ ਦੀ ਥਾਂ ਪੈਸਾ ਨਾ ਖਰਚਣ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਐ।